ਕਰਨਾਟਕ ਵਿੱਚ ਲਿੰਗਾਇਤ ਮੱਠ ਦੇ ਸੰਤ ਸ਼ਿਵਮੂਰਤੀ ਮੁਰੂਘਾ ਸ਼ਰਨਾਰੂ ਨੂੰ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ । ਸੰਤ ਸ਼ਿਵਮੂਰਤੀ ਮੁਰੂਘਾ ‘ਤੇ ਦੋ ਬੱਚੀਆਂ ਨਾਲ ਜਬਰ-ਜਨਾਹ ਕਰਨ ਦਾ ਦੋਸ਼ ਹੈ । ਵੀਰਵਾਰ ਦੇਰ ਰਾਤ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਸੋਮਵਾਰ ਨੂੰ ਪੁਲਿਸ ਨੇ ਸ਼ਿਵਮੂਰਤੀ ਦੇ ਖਿਲਾਫ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ । ਇਸ ਤੋਂ ਬਾਅਦ ਉਸ ਦੇ ਖਿਲਾਫ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ । ਨਿਆਂਇਕ ਹਿਰਾਸਤ ਵਿੱਚ ਭੇਜੇ ਜਾਣ ਤੋਂ ਬਾਅਦ ਪੁਲਿਸ ਨੇ ਓਪਨ ਕੋਰਟ ਵਿੱਚ ਦੋਸ਼ੀ ਖ਼ਿਲਾਫ਼ ਹਿਰਾਸਤ ਦੀ ਮੰਗ ਕਰੇਗੀ ।
ਜਬਰ-ਜਨਾਹ ਦਾ ਦੋਸ਼ ਲਗਾਉਣ ਵਾਲੀਆਂ ਦੋ ਬੱਚੀਆਂ ਵਿੱਚੋਂ ਇੱਕ ਦੇ ਅਨੁਸੂਚਿਤ ਜਾਤੀ ਤੋਂ ਹੋਣ ਦੇ ਕਾਰਨ ਪੁਲਿਸ ਨੇ ਮਾਮਲੇ ਵਿੱਚ SC-ST ਐਕਟ ਦੇ ਤਹਿਤ ਵੀ ਧਾਰਾਵਾਂ ਲਗਾਈਆਂ ਹਨ। ਪੁਲਿਸ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਮੱਠ ਦੇ ਮੁਖ ਮਹੰਤ ਸ਼ਿਵਮੂਰਤੀ ਮੁਰੂਘਾ ‘ਤੇ ਵੀ ਜਬਰ-ਜਨਾਹ ਦੇ ਨਾਲ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਐਕਟ ਦੇ ਤਹਿਤ ਦੋਸ਼ ਲਗਾਏ ਗਏ ਹਨ । ਇਸ ਵਿਚਾਲੇ ਮੱਠ ਦੇ ਵਿਦਿਆਰਥੀਆਂ ਨੂੰ ਉੱਥੋਂ ਦੇ ਸਰਕਾਰੀ ਹੋਸਟਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ।
ਪੁਲਿਸ ਹੁਣ ਸ਼ਿਵਮੂਰਤੀ ਤੋਂ ਇਸ ਘਟਨਾ ਦੇ ਸਬੰਧ ਵਿੱਚ ਪੁੱਛਗਿੱਛ ਕਰਨ ਵਾਲੀ ਹੈ। ਨਬਾਲਿਗਾਂ ਦੇ ਦੋਸ਼ ਗੰਭੀਰ ਹਨ, ਅਜਿਹੇ ਵਿੱਚ ਪੁਲਿਸ ਵੀ ਹੁਣ ਉਨ੍ਹਾਂ ਦਲੀਲਾਂ ਦੇ ਆਧਾਰ ‘ਤੇ ਪੁੱਛਗਿੱਛ ਕਰਨ ਵਾਲੀ ਹੈ। ਪੁਲਿਸ ਮੁਰੂਘਾ ਦੀ ਘੱਟ ਤੋਂ ਘੱਟ 14 ਦਿਨ ਦੀ ਕਸਟੱਡੀ ਚਾਹੁੰਦੀ ਹੈ। ਪਹਿਲਾਂ ਵੀ ਅਜਿਹੀਆਂ ਖਬਰਾਂ ਆਈਆਂ ਸੀ ਕਿ ਸ਼ਿਵਮੂਰਤੀ ਆਪਣੇ ਮੱਠ ਤੋਂ ਭੱਜ ਗਏ ਹਨ, ਪਰ ਬਾਅਦ ਵਿੱਚ ਪੁਲਿਸ ਨੇ ਦੱਸਿਆ ਕਿ ਉਹ ਕਾਨੂੰਨੀ ਸਲਾਹ ਲੈਣ ਲਈ ਆਪਣੇ ਵਕੀਲ ਨੂੰ ਮਿਲਣ ਲਈ ਜਾ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -: