ਭਾਰਤ ਦੇ ਸਮੁੰਦਰੀ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਜਹਾਜ਼ INS ਵਿਕਰਾਂਤ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਨੌਸੇਨਾ ਨੂੰ ਸੌਂਪ ਦਿੱਤਾ ਹੈ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕੋਚੀਨ ਵਿੱਚ ਨੌਸੇਨਾ ਦੇ ਨਵੇਂ ਝੰਡੇ ਦਾ ਵੀ ਉਦਘਾਟਨ ਕੀਤਾ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਜਪਾਲ ਆਰਿਫ਼ ਮੁਹੰਮਦ ਖ਼ਾਨ, ਮੁੱਖ ਮੰਤਰੀ ਪਿਨਾਰਾਈ ਵਿਜਯਨ ਆਦਿ ਮੌਜੂਦ ਸਨ।
ਇਸ ਦੌਰਾਨ ਸੰਬੋਧਿਤ ਕਰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਅੱਜ ਕੇਰਲਾ ਦੇ ਸਮੁੰਦਰੀ ਤੱਟ ‘ਤੇ ਹਰ ਭਾਰਤ ਵਾਸੀ ਇੱਕ ਨਵੇਂ ਭਵਿੱਖ ਦਾ ਗਵਾਹ ਬਣ ਰਿਹਾ ਹੈ। INS ਵਿਕਰਾਂਤ ‘ਰੇ ਹੋ ਰਿਹਾ ਇਹ ਆਯੋਜਨ ਵਿਸ਼ਵ ‘ਚ ਭਾਰਤ ਦੇ ਬੁਲੰਦ ਹੌਂਸਲਿਆਂ ਦੀ ਹੁੰਕਾਰ ਹੈ। ਇਸ ਤੋਂ ਅੱਗੇ ਪੀਐੱਮ ਮੋਦੀ ਨੇ ਕਿਹਾ ਕਿ ਵਿਕਰਾਂਤ ਵਿਸ਼ਾਲ ਹੈ, ਵਿਰਾਟ ਹੈ ਤੇ ਖਾਸ ਵੀ ਹੈ। ਵਿਕਰਾਂਤ ਸਿਰਫ਼ ਇੱਕ ਜੰਗੀ ਜਹਾਜ਼ ਨਹੀਂ ਹੈ, ਇਹ ਤੈਰਦਾ ਹੋਰ ਸ਼ਹਿਰ ਹੈ। ਇਹ 21ਵੀਂ ਸਦੀ ਦੇ ਭਾਰਤ ਦੀ ਮਿਹਨਤ, ਪ੍ਰਤਿਭਾ, ਪ੍ਰਭਾਵ ਦਾ ਪ੍ਰਮਾਣ ਹੈ।
ਇਸ ਤੋਂ ਅੱਗੇ ਪੀਐੱਮ ਮੋਦੀ ਨੇ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦਾ ਤੁਲਨਾ ਨਾ ਕਰਨ ਯੋਗ ਅੰਮ੍ਰਿਤ ਗਈ ਵਿਕਰਾਂਤ! ਆਤਮ ਨਿਰਭਰ ਭਾਰਤ ਦਾ ਪ੍ਰਤੀਬਿੰਬ ਹੈ ਵਿਕਰਾਂਤ। ਅੱਜ 2 ਸਤੰਬਰ ਵ 022 ਦੀ ਇਤਿਹਾਸਿਕ ਤਰੀਕ ਨੂੰ ਇਤਿਹਾਸ ਬਦਲਣ ਵਾਲਾ ਇੱਕ ਹੋਰ ਕੰਮ ਹੋਇਆ ਹੈ। ਅੱਜ ਭਾਰਤ ਨੇ ਗੁਲਾਮੀ ਦੇ ਇੱਕ ਨਿਸ਼ਾਨ, ਗੁਲਾਮੀ ਦੇ ਇੱਕ ਬੋਝ ਨੂੰ ਆਪਣੇ ਸੀਨੇ ਤੋਂ ਉਤਾਰ ਦਿੱਤਾ ਹੈ। ਅੱਜ ਭਾਰਤੀ ਨੌਸੇਨਾ ਨੂੰ ਨਵਾਂ ਝੰਡਾ ਮਿਲਿਆ ਹੈ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਅੱਜ ਭਾਰਤ ਵਿਸ਼ਵ ਦੇ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਿਲ ਹੋ ਗਿਆ ਹੈ, ਜੋ ਸਵਦੇਸ਼ੀ ਤਕਨੀਕ ਨਾਲ ਇੰਨੇ ਵਿਸ਼ਾਲ ਏਅਰਕ੍ਰਾਫਟ ਕੈਰੀਅਰ ਦਾ ਨਿਰਮਾਣ ਕਰਦਾ ਹੈ। ਅੱਜ INS ਵਿਕਰਾਂਤ ਨੇ ਦੇਸ਼ ਨੂੰ ਇੱਕ ਨਵੇਂ ਭਰੋਸੇ ਨਾਲ ਭਰ ਦਿੱਤਾ ਹੈ। ਪੀਐੱਮ ਨੇ ਕਿਹਾ ਕਿ INS ਵਿਕਰਾਂਤ ਦੇ ਹਰ ਹਿੱਸੇ ਦੀ ਆਪਣੀ ਇੱਕ ਖੂਬੀ ਹੈ, ਇੱਕ ਤਾਕਤ ਹੈ।
ਵੀਡੀਓ ਲਈ ਕਲਿੱਕ ਕਰੋ -: