ਗੁਜਰਾਤ ਦੇ ਅੰਬਾਜੀ ਵਿੱਚ ਸ਼ੁੱਕਰਵਾਰ ਸਵੇਰੇ ਹੋਏ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ। ਇੱਕ ਤੇਜ਼ ਰਫ਼ਤਾਰ ਕਾਰ ਨੇ ਅੰਬਾਜੀ ਮਾਤਾ ਦੇ ਦਰਸ਼ਨਾਂ ਲਈ ਜਾ ਰਹੇ 14 ਸ਼ਰਧਾਲੂਆਂ ਨੂੰ ਦਰੜ ਦਿੱਤਾ। ਇਨ੍ਹਾਂ ਵਿੱਚ 7 ਦੀ ਮੌਤ ਹੋ ਗਈ, ਜਦਕਿ 6 ਲੋਕਾਂ ਦੀ ਹਾਲਤ ਗੰਭੀਰ ਹੈ। ਜ਼ਖਮੀਆਂ ਨੂੰ ਮੋਡਾਸਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਵਿੱਚ ਮਾਰੇ ਗਏ ਸਾਰੇ ਲੋਕ ਤੇ ਜ਼ਖਮੀ ਲੋਕ ਪੰਚਮਹਾਲ ਜ਼ਿਲ੍ਹੇ ਦੇ ਰਹਿਣ ਵਾਲੇ ਹਨ।
ਇਸ ਹਾਦਸੇ ਵਿੱਚ ਬਚੇ ਸ਼ਰਧਾਲੂਆਂ ਨੇ ਦੱਸਿਆ ਕਿ ਕਾਰ ਬਹੁਤ ਤੇਜ਼ ਰਫ਼ਤਾਰ ਨਾਲ ਸਾਹਮਣਿਓਂ ਆ ਰਹੀ ਸੀ। ਇਸ ਦੌਰਾਨ ਕਰ ਬੇਕਾਬੂ ਹੋ ਗਈ ਤੇ ਪੈਦਲ ਜਾ ਰਹੇ ਸ਼ਰਧਾਲੂਆਂ ਦੀ ਭੀੜ ਵਿੱਚ ਜਾ ਪਹੁੰਚੀ। ਜਿਸ ਕਾਰਨ 14 ਲੋਕ ਇਸ ਕਾਰ ਦੀ ਚਪੇਟ ਵਿੱਚ ਆ ਗਏ। ਇਸ ਤੋਂ ਬਾਅਦ ਕਾਰ ਸੜਕ ਕਿਨਾਰੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ।
ਦੱਸਿਆ ਜਾ ਰਿਹਾ ਹੈ ਕਿ ਇਨੋਵਾ ਕਾਰ ਦਾ ਡਰਾਈਵਰ ਪਿਛਲੇ 20 ਘੰਟਿਆਂ ਤੋਂ ਲਗਾਤਾਰ ਗੱਡੀ ਚਲਾ ਰਿਹਾ ਸੀ। ਉਹ ਪੁਣੇ ਤੋਂ ਉਦੇਪੁਰ ਜਾ ਰਿਹਾ ਸੀ ਅਤੇ ਨੀਂਦ ਪੂਰੀ ਨਾ ਹੋਣ ਕਾਰਨ ਉਸਨੂੰ ਨੀਂਦ ਆ ਗਈ, ਜੋ ਇਸ ਹਾਦਸੇ ਦਾ ਕਾਰਨ ਬਣੀ। ਇਸ ਹਾਦਸੇ ਤੋਂ ਬਾਅਦ ਚਾਲਕ ਨੂੰ ਵੀ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਸਨੇ ਇਹ ਸਾਰਾ ਕੁਝ ਖੁਦ ਡਾਕਟਰ ਨੂੰ ਦੱਸਿਆ।
ਦੱਸ ਦੇਈਏ ਕਿ CM ਭੂਪੇਂਦਰ ਪਟੇਲ ਵੱਲੋਂ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਲਈ 4 ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਘਟਨਾ ‘ਤੇ ਦੁੱਖ ਜਤਾਉਂਦੇ ਕਿਹਾ ਕਿ ਅਰਾਵਲੀ ਜ਼ਿਲ੍ਹੇ ਦੇ ਮਾਲਪੁਰ ਦੇ ਨੇੜੇ ਅੰਬਾਜੀ ਦਰਸ਼ਨ ਦੇ ਲਈ ਪੈਦਲ ਯਾਤਰੀਆਂ ਨਾਲ ਵਾਪਰੀ ਇਹ ਘਟਨਾ ਬਹੁਤ ਦੁਖਦਾਇਕ ਹੈ।
ਵੀਡੀਓ ਲਈ ਕਲਿੱਕ ਕਰੋ -: