ਹੁਣ ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਯਾਤਰੀ ਨੂੰ ਵੀ ਸੀਟ ਬੈਲਟ ਲਗਾਉਣੀ ਲਾਜ਼ਮੀ ਹੋਵੇਗੀ । ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ । ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਇਸਦਾ ਐਲਾਨ ਕੀਤਾ ।
ਗਡਕਰੀ ਨੇ ਦੱਸਿਆ ਕਿ ਜਿਸ ਤਰ੍ਹਾਂ ਕਾਰ ਦੇ ਅੱਗੇ ਬੈਠੇ ਪੈਸੇਂਜਰ ਦੇ ਸੀਟ ਬੈਲਟ ਨਾ ਲਗਾਉਣ ‘ਤੇ ਅਲਾਰਮ ਵੱਜਦਾ ਹੈ, ਅਜਿਹਾ ਹੀ ਸਿਸਟਮ ਹੁਣ ਪਿਛਲੀ ਸੀਟ ‘ਤੇ ਬੈਠੇ ਪੈਸੇਂਜਰ ਲਈ ਵੀ ਹੋਵੇਗਾ । ਇਸ ਦੇ ਲਈ ਕਾਰ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਜਾਣਗੇ । ਸੋਮਵਾਰ ਨੂੰ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ । ਦੱਸਿਆ ਜਾ ਰਿਹਾ ਹੈ ਕਿ ਉਹ ਮਰਸਡੀਜ਼ ਦੀ ਪਿਛਲੀ ਸੀਟ ‘ਤੇ ਬੈਠੇ ਸੀ ਅਤੇ ਉਨ੍ਹਾਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਗਡਕਰੀ ਦੇ ਇਸ ਐਲਾਨ ਨੂੰ ਮਿਸਤਰੀ ਦੀ ਮੌਤ ਨਾਲ ਜੋੜਿਆ ਜਾ ਰਿਹਾ ਹੈ।
ਗਡਕਰੀ ਨੇ ਕਿਹਾ ਕਿ ਪਹਿਲਾਂ ਤੋਂ ਹੀ ਪਿਛਲੀ ਸੀਟ ‘ਤੇ ਸੀਟ ਬੈਲਟ ਪਹਿਨਣਾ ਲਾਜ਼ਮੀ ਹੈ, ਪਰ ਲੋਕ ਇਸ ਦਾ ਪਾਲਣ ਨਹੀਂ ਕਰ ਰਹੇ ਹਨ । ਪਰ ਹੁਣ ਜੁਰਮਾਨਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੁਰਮਾਨਾ ਲੈਣਾ ਨਹੀਂ ਮਕਸਦ ਨਹੀਂ ਹੈ ਬਲਕਿ ਜਾਗਰੂਕਤਾ ਫੈਲਾਉਣਾ ਹੈ । ਉਨ੍ਹਾਂ ਕਿਹਾ ਕਿ 2024 ਤੱਕ ਸੜਕ ਹਾਦਸਿਆਂ ਵਿੱਚ 50 ਫੀਸਦੀ ਤੱਕ ਕਮੀ ਲਿਆਉਣ ਦਾ ਟੀਚਾ ਹੈ।
ਏਅਰ ਬੈਗ ਬਾਰੇ ਬੋਲਦਿਆਂ ਗਡਕਰੀ ਨੇ ਕਿਹਾ ਕਿ ਇੱਕ ਏਅਰਬੈਗ ਦੀ ਲਾਗਤ 1000 ਰੁਪਏ ਹੈ । ਅਜਿਹੇ ਵਿੱਚ 6 ਲਈ 6 ਹਜ਼ਾਰ ਰੁਪਏ ਲੱਗਣਗੇ । ਉਤਪਾਦਨ ਅਤੇ ਮੰਗ ਵਧਣ ਨਾਲ ਇਸ ਦੀ ਲਾਗਤ ਹੌਲੀ-ਹੌਲੀ ਹੋਰ ਹੇਠਾਂ ਆ ਜਾਵੇਗੀ । ਗਡਕਰੀ ਨੇ ਕਿਹਾ ਕਿ ਨਿਯਮਾਂ ਮੁਤਾਬਕ ਭਾਰਤ ਵਿੱਚ ਫਰੰਟ ਪੈਸੇਂਜਰ ਅਤੇ ਡਰਾਈਵਰ ਲਈ ਏਅਰਬੈਗ ਲਾਜ਼ਮੀ ਹੈ । ਜਨਵਰੀ 2022 ਤੱਕ, ਸਰਕਾਰ ਨੇ ਹਰੇਕ ਕਾਰ ਵਿੱਚ 8 ਪੈਸੇਜਨਰਸ ਦੇ ਨਾਲ 6 ਏਅਰਬੈਗ ਲਗਾਨੇ ਕੰਪਨੀਆਂ ਲਈ ਲਾਜ਼ਮੀ ਕਰ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -: