ਮੋਹਾਲੀ ਪੁਲਿਸ ਨੂੰ ਸ਼ਨੀਵਾਰ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਵੱਖ-ਵੱਖ ਮਾਮਲਿਆਂ ‘ਚ 15 ਪਿਸਤੌਲਾਂ ਸਣੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਫੜੇ ਗਏ ਮੁਲਜ਼ਮਾਂ ਵਿੱਚ ਲਾਰੈਂਸ ਬਿਸ਼ਨੋਈ ਗਰੁੱਪ ਦਾ ਗੁਰਗਾ ਮਨਪ੍ਰੀਤ ਸਿੰਘ ਭੀਮਾ ਵੀ ਸ਼ਾਮਲ ਹੈ। ਮੁਲਜ਼ਮ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ‘ਚ ਸਨ, ਫਿਲਹਾਲ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇੰਨੀ ਵੱਡੀ ਮਾਤਰਾ ‘ਚ ਹਥਿਆਰ ਕਿੱਥੋਂ ਆਏ।
ਮੋਹਾਲੀ ਸੀ.ਆਈ.ਏ.ਸਟਾਫ ਦੀ ਟੀਮ ਨੇ ਖਰੜ ਇਲਾਕੇ ਤੋਂ ਲਾਰੈਂਸ ਬਿਸ਼ਨੋਈ ਗਰੁੱਪ ਦੇ ਸਰਗਨਾ ਮਨਪ੍ਰੀਤ ਸਿੰਘ ਭੀਮਾ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ 11 ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਹਨ, ਜਿਸ ਵਿੱਚ ਇੱਕ ਪਿਸਤੌਲ ਗਲੋਕ 9 ਐਮ.ਐਮ., ਅਤੇ 10 ਪਿਸਤੌਲ 32 ਬੋਰ, 32 ਬੋਰ ਦੇ 3 ਜਿੰਦਾ ਕਾਰਤੂਸ ਅਤੇ ਏ. ਬੀ.ਐਮ.ਡਬਲਯੂ ਕਾਰ ਬਰਾਮਦ ਹੋਈ।
ਭੀਮਾ ਖਿਲਾਫ ਪਹਿਲਾਂ ਵੀ ਖਰੜ ਅਤੇ ਲੁਧਿਆਣਾ ਵਿੱਚ ਕੇਸ ਦਰਜ ਹਨ ਅਤੇ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਇੱਕ ਕੇਸ ਵਿੱਚ ਪੁਲਿਸ ਨੂੰ ਪਹਿਲਾਂ ਹੀ ਇਸਦੀ ਭਾਲ ਸੀ। ਬਰਾਮਦ ਕੀਤੀ ਗਈ ਕਾਰ ਅਸਲਾ ਸਪਲਾਈ ਲਈ ਵਰਤੀ ਜਾਂਦੀ ਹੈ। ਇਹ ਸਬੰਧੀ ਐਸ.ਐਸ.ਪੀ. ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਜਦੋਂ ਤੱਕ ਪੁਲਿਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ, ਉਸ ਤੋਂ ਬਾਅਦ ਇਸ ਮਾਮਲੇ ‘ਚ ਕਈ ਅਹਿਮ ਖੁਲਾਸੇ ਹੋਣੇ ਬਾਕੀ ਹਨ।
ਇਹ ਵੀ ਪੜ੍ਹੋ : ਰੋਡਵੇਜ਼ ਦੇ 2 ਸੇਵਾਮੁਕਤ ਇੰਸਪੈਕਟਰ ਗ੍ਰਿਫ਼ਤਾਰ, ਸਰਕਾਰੀ ਬੱਸਾਂ ਦਾ ਸਮਾਂ ਵੇਚ ਕੇ ਰਿਸ਼ਵਤ ਲੈਣ ਦੇ ਦੋਸ਼
ਇੱਕ ਵੱਖਰੇ ਮਾਮਲੇ ਵਿੱਚ ਬਲੌਂਗੀ ਪੁਲਿਸ ਨੇ 4 ਪਿਸਤੌਲਾਂ ਸਣੇ 6 ਮੁਲਜ਼ਮਾਂ ਨੂੰ ਕਾਬੂ ਕੀਤਾ। ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਜਦੋਂ ਬਲੌਂਗੀ ਪੁਲਿਸ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਉਸ ਸਮੇਂ ਬਲੌਂਗੀ ਪੁਲਿਸ ਨੇ ਇੱਕ ਵੋਲਕਸਵੈਗਨ ਕਾਰ ਨੂੰ ਰੋਕਿਆ ਪਰ ਕਾਰ ਚਾਲਕ ਨੇ ਕਾਰ ਨੂੰ ਰੋਕਣ ਦੀ ਬਜਾਏ ਇੱਕ ਉਥੋਂ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ‘ਤੇ ਸ਼ੱਕ ਦੇ ਆਧਾਰ ‘ਤੇ ਜਦੋਂ ਪੁਲਿਸ ਨੇ ਚੈਕਿੰਗ ਕੀਤੀ ਤਾਂ ਉਸ ਗੱਡੀ ‘ਚ ਸਵਾਰ ਸਿਮਰਨਜੀਤ ਸਿੰਘ, ਗੁਰੂ ਪ੍ਰਤਾਪ ਸਿੰਘ ਪਾਵਰ ਅਤੇ ਜਸਮੀਤ ਸਿੰਘ ਕੋਲੋਂ 4 ਬੱਤੀ ਬੋਰ ਦੇ ਪਿਸਤੌਲ, 14 ਜਿੰਦਾ ਕਾਰਤੂਸ, 6 ਮੈਗਜ਼ੀਨ ਬਰਾਮਦ ਹੋਏ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਪੁਲਿਸ ਵੱਲੋਂ ਵੋਲਕਸਵੈਗਨ ਗੱਡੀ ਨੂੰ ਜ਼ਬਤ ਕਰ ਲਿਆ ਗਿਆ, ਜਦੋਂ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਭੁਪਿੰਦਰ ਸਿੰਘ, ਗੁਲਜ਼ਾਰ ਖਾਨ ਅਤੇ ਲਖਨ ਦੀਪ ਸਿੰਘ ਦੇ ਨਾਂ ਵੀ ਸਾਹਮਣੇ ਆਏ, ਜਿਨ੍ਹਾਂ ‘ਚੋਂ 2 ਦੋਸ਼ੀ ਤਰਨਤਾਰਨ, 3 ਪਟਿਆਲਾ ਅਤੇ ਇਕ ਚੰਡੀਗੜ੍ਹ ਦਾ ਹੈ, ਜਿਨ੍ਹਾਂ ‘ਚੋਂ ਸਿਮਰਨਜੀਤ ਸਿੰਘ ‘ਤੇ ਪਹਿਲਾਂ ਵੀ ਤਰਨਤਾਰਨ ਵਿੱਚ ਮਾਮਲਾ ਦਰਜ ਹੈ। ਇਸ ਤੋਂ ਇਲਾਵਾ ਲਖਨਦੀਪ ਕੁਮਾਰ ‘ਤੇ ਪਹਿਲਾਂ ਵੀ ਪਟਿਆਲਾ ਅਤੇ ਜਲੰਧਰ ‘ਚ ਐੱਸ.ਐੱਲ.ਐਕਟ ਦੇ ਤਹਿਤ ਮਾਮਲਾ ਦਰਜ ਹੈ। ਫਿਲਹਾਲ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕਰੇਗੀ।