ਪਾਕਿਸਤਾਨ ਵਿੱਚ ਬੈਠੇ ਤਸਕਰਾਂ ਦੀ ਭਾਰਤੀ ਸਰਹੱਦ ਵਿੱਚ ਹੈਰੋਇਨ ਅਤੇ ਹਥਿਆਰਾਂ ਨੂੰ ਭੇਜਣ ਦੀ ਇੱਕ ਹੋਰ ਕੋਸ਼ਿਸ਼ ਨੂੰ ਬਾਰਡਰ ਸਿਕਓਰਿਟੀ ਫੋਰਸ ਨੇ ਅਸਫਲ ਕਰ ਦਿੱਤਾ ਹੈ। ਅੰਮ੍ਰਿਤਸਰ ਸੈਕਟਰ ਵਿੱਚ BSF ਦੇ ਜਵਾਨਾਂ ਨੇ ਫਾਇਰਿੰਗ ਕਰ ਕੇ ਲਾਈਟ ਬੰਬ ਫੋੜ ਕੇ ਡਰੋਨ ਨੂੰ ਵਾਪਸ ਪਾਕਿਸਤਾਨ ਖਦੇੜ ਦਿੱਤਾ । BSF ਨੇ ਇਸ ਘਟਨਾ ਤੋਂ ਬਾਅਦ ਸਵੇਰ ਤੋਂ ਬਾਰਡਰ ਏਰੀਆ ‘ਤੇ ਸਰਚ ਆਪ੍ਰੇਸ਼ਨ ਚਲਾਇਆ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਰਮਦਾਸ ਸੈਕਟਰ ਵਿੱਚ BOP ਦਰਿਆ ਮੰਦਸੌਰ ਵਿੱਚ ਰਾਤ 11.30 ਵਜੇ ਦੇ ਕਰੀਬ ਡਰੋਨ ਮੂਵਮੈਂਟ ਦੇਖਣ ਨੂੰ ਮਿਲੀ। ਗਸ਼ਤ ਕਰ ਰਹੇ BSF ਬਟਾਲੀਅਨ 73 ਦੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣ ਕੇ ਫਾਇਰਿੰਗ ਕੀਤੀ। ਇਹ ਇਲਾਕਾ ਪਾਕਿਸਤਾਨੀ BOP ਪੁਰਾਣੀ ਸ਼ਾਹਪੁਰ ਤੋਂ 2200 ਮੀਟਰ ਦੀ ਦੂਰੀ ‘ਤੇ ਹੈ। ਡਰੋਨ ਦੀ ਸਹੀ ਜਾਣਕਾਰੀ ਹਾਸਿਲ ਕਰਨ ਦੇ ਲਈ ਰੌਸ਼ਨੀ ਬੰਬ ਦਾਗੇ ਗਏ ਤੇ ਤਕਰੀਬਨ 10 ਰਾਊਂਡ ਫਾਇਰਿੰਗ ਵੀ ਹੋਈ।
ਦੱਸ ਦੇਈਏ ਕਿ BSF ਦੇ ਜਵਾਨਾਂ ਅਤੇ ਪੰਜਾਬ ਪੁਲਿਸ ਨੇ ਇਲਾਕੇ ਨੂੰ ਘੇਰ ਰੱਖਿਆ ਹੈ। ਗੰਨੇ ਦੀ ਖੜ੍ਹੀ ਫ਼ਸਲ ਦੇ ਚੱਲਦਿਆਂ ਜਵਾਨਾਂ ਨੂੰ ਤਲਾਸ਼ੀ ਕਰਨ ਵਿੱਚ ਦਿੱਕਤ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹਾਲੇ ਤੱਕ BSF ਨੂੰ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਸੀ। ਸਰਹੱਦ ‘ਤੇ ਤੈਨਾਤ BSF ਲਗਾਤਾਰ ਪਾਕਿਸਤਾਨ ਤਸਕਰਾਂ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: