ਕੁਝ ਲੋਕਾਂ ਦੀ ਕਿਸਮਤ ਇੰਨੀ ਚੰਗੀ ਹੁੰਦੀ ਹੈ ਕਿ ਕਈ ਵਾਰ ਲੋਕ ਉਨ੍ਹਾਂ ਤੋਂ ਈਰਖਾ ਕਰਨ ਲੱਗ ਜਾਂਦੇ ਹਨ । ਅਜਿਹਾ ਇੱਕ ਮਾਮਲਾ ਅਮਰੀਕਾ ਦੇ ਵਰਜੀਨੀਆ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਗੈਸ ਸਟੇਸ਼ਨ ‘ਤੇ ਕੌਫੀ ਪੀਣ ਲਈ ਰੁਕਿਆ ਸੀ, ਪਰ ਜਦੋਂ ਉਹ ਉੱਥੋਂ ਬਾਹਰ ਆਇਆ ਤਾਂ ਉਹ ਕਰੀਬ 2 ਕਰੋੜ ਰੁਪਏ ਜਿੱਤ ਚੁੱਕਿਆ ਸੀ। ਇਹ ਕਿੱਸਾ ਅਮਰੀਕਾ ਦੇ ਵਰਜੀਨੀਆ ਦੇ ਕਲਪੇਪਰ ਦੇ ਰਹਿਣ ਵਾਲੇ ਮਾਈਗਲ ਮੋਰਾਲੇਸ ਦਾ ਹੈ । ਮਾਈਗਲ ਨੇ ਵਰਜੀਨੀਆ ਲਾਟਰੀ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਕੌਫੀ ਪੀਣ ਲਈ ਰੁਕਿਆ ਸੀ ਅਤੇ ਉਦੋਂ ਹੀ ਉਸ ਨੇ ਲਾਟਰੀ ਦੀ ਟਿਕਟ ਖਰੀਦੀ ਸੀ।
ਮੋਰਾਲੇਸ ਨੇ ਖੁਲਾਸਾ ਕੀਤਾ ਕਿ ਜਦੋਂ ਉਹ ਆਰੇਂਜ ਵਿੱਚ ਬੀਪੀ ਸ਼ਾਰਟਸ ਫ਼ੂਡ ਮਾਰਟ ਵਿੱਚ ਕੌਫੀ ਪੀਣ ਗਏ ਸਨ ਤਾਂ ਉਦੋਂ ਉਸ ਨੇ ਗੋਲਡ ਜੈਕਪਾਟ ਸਕ੍ਰੈਚ-ਆਫ ਲਾਟਰੀ ਟਿਕਟ ਖਰੀਦਣ ਦਾ ਫੈਸਲਾ ਕੀਤਾ । ਉਸ ਨੇ ਦੱਸਿਆ ਕਿ ਜਦੋਂ ਉਸ ਨੇ ਟਿਕਟ ਸਕ੍ਰੈਚ ਕੀਤੀ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਸ ਨੇ 2.5 ਲੱਖ ਡਾਲਰ ਯਾਨੀ ਕਰੀਬ 2 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ । ਉਸ ਨੇ ਕਿਹਾ ਕਿ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਮੈਂ ਇੰਨੀ ਵੱਡੀ ਰਕਮ ਜਿੱਤ ਸਕਦਾ ਹਾਂ । ਮੋਰਾਲੇਸ ਨੇ ਕਿਹਾ ਕਿ ਉਹ ਇਸ ਪੈਸੇ ਵਿੱਚੋਂ ਕੁਝ ਆਪਣੇ ਪਰਿਵਾਰ ‘ਤੇ ਖਰਚ ਕਰੇਗਾ ਅਤੇ ਕੁਝ ਬਚਤ ਖਾਤੇ ਵਿੱਚ ਪਾਵੇਗਾ।
ਦੱਸ ਦੇਈਏ ਕਿ ਪਿਛਲੇ ਦਿਨੀਂ ਅਮਰੀਕਾ ਦੇ ਵਰਜੀਨੀਆ ਸੂਬੇ ਦਾ ਰਹਿਣ ਵਾਲਾ ਜੋਸ ਫਲੋਰਸ ਵੇਲਾਸਕੁਏਜ਼ ਕੋਲਡ ਡਰਿੰਕ ਪੀਣ ਲਈ ਗੈਸ ਸਟੇਸ਼ਨ ‘ਤੇ ਰੁਕਿਆ ਸੀ ਅਤੇ ਉਸ ਨੇ 10 ਲੱਖ ਡਾਲਰ (8 ਕਰੋੜ ਰੁਪਏ) ਜਿੱਤੇ ਸਨ । ਵੇਲਾਸਕੁਏਜ਼ ਨੇ ਖੁਲਾਸਾ ਕੀਤਾ ਸੀ ਕਿ ਉਸਨੇ ਵਰਜੀਨੀਆ ਲਾਟਰੀ ਦੀ 20X ਦ ਮਨੀ ਸਕ੍ਰੈਚ-ਆਫ ਟਿਕਟ ਐਨਾਡੇਲ ਦੇ ਇੱਕ ਸੇਫਵੇ ਸਟੋਰ ਤੋਂ ਖਰੀਦੀ ਸੀ । ਵੇਲਾਸਕੁਏਜ਼ ਨੇ ਦੱਸਿਆ ਕਿ ਉਹ ਕੋਲਡ ਡਰਿੰਕਸ ਆਦਿ ਖਰੀਦਣ ਲਈ ਸਟੋਰ ‘ਤੇ ਰੁਕਿਆ ਸੀ। ਉਸ ਨੇ ਪਹਿਲਾਂ ਸੋਚਿਆ ਸੀ ਕਿ ਉਸ ਨੂੰ 600 ਡਾਲਰ ਦੀ ਲਾਟਰੀ ਲੱਗੀ ਹੈ, ਪਰ ਬਾਅਦ ਵਿਚ ਜਦੋਂ ਉਸ ਨੂੰ ਅਸਲ ਰਕਮ ਦਾ ਪਤਾ ਲੱਗਾ ਤਾਂ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ -: