Ambala african swine fever ਹਰਿਆਣਾ ਦੇ ਅੰਬਾਲਾ ਜ਼ਿਲੇ ‘ਚ ਅਫਰੀਕਨ ਸਵਾਈਨ ਫੀਵਰ ਦੇ ਦਸਤਕ ਦੇਣ ਤੋਂ ਬਾਅਦ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਨਰਾਇਣਗੜ੍ਹ ਦੇ ਭੂਰੇਵਾਲਾ ਤੋਂ ਬਾਅਦ ਬਰਾੜਾ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ 10 ਤੋਂ ਵੱਧ ਸੂਰਾਂ ਦੀ ਮੌਤ ਹੋ ਚੁੱਕੀ ਹੈ।
ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪਸ਼ੂ ਪਾਲਣ ਵਿਭਾਗ ਦੀ ਟੀਮ ਨੇ ਅੱਜ ਬਰਾੜਾ ਇਲਾਕੇ ਵਿੱਚ ਸੈਂਪਲਿੰਗ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਪਿੰਡ ਭੂਰੇਵਾਲਾ ਵਿੱਚ 546 ਸੂਰਾਂ ਵਿੱਚ ਅਫਰੀਕਨ ਸਵਾਈਨ ਫੀਵਰ ਦੀ ਪੁਸ਼ਟੀ ਹੋਈ ਸੀ, ਜਿਸ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਨੇ ਸਾਰੇ ਸੂਰਾਂ ਨੂੰ ਮਾਰ ਕੇ ਦੱਬ ਦਿੱਤਾ ਸੀ। ਪਿਗਰੀ ਫਾਰਮ ਨੂੰ 6 ਮਹੀਨਿਆਂ ਲਈ ਰੋਗਾਣੂ-ਮੁਕਤ ਅਤੇ ਸੀਲ ਕਰ ਦਿੱਤਾ ਗਿਆ ਹੈ। ਫਾਰਮ ਦੇ 1 ਕਿਲੋਮੀਟਰ ਦੇ ਦਾਇਰੇ ਵਿੱਚ ਕਿਸੇ ਵੀ ਵਿਅਕਤੀ ਦੇ ਆਉਣ-ਜਾਣ ‘ਤੇ ਪਾਬੰਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਪ੍ਰੇਮ ਸਿੰਘ ਨੇ ਦੱਸਿਆ ਕਿ ਭੂਰੇਵਾਲਾ ਵਿੱਚ ਸੰਕਰਮਿਤ ਸੂਰਾਂ ਦੇ ਕਲਿੰਗ ਤੋਂ ਬਾਅਦ ਜ਼ਿਲ੍ਹੇ ਭਰ ਵਿੱਚ ਸੈਂਪਲਿੰਗ ਸ਼ੁਰੂ ਕਰ ਦਿੱਤੀ ਗਈ ਹੈ। ਰੋਜ਼ਾਨਾ 20 ਤੋਂ ਵੱਧ ਸੈਂਪਲ ਲਏ ਜਾ ਰਹੇ ਹਨ। ਭੂਰੇਵਾਲਾ ਤੋਂ ਇਲਾਵਾ ਜ਼ਿਲ੍ਹੇ ਭਰ ਤੋਂ 100 ਤੋਂ ਵੱਧ ਸੈਂਪਲ ਇਕੱਤਰ ਕਰਕੇ ਸੋਨੀਪਤ ਲੈਬ ਨੂੰ ਭੇਜੇ ਗਏ ਹਨ। ਸ਼ੱਕੀ ਸੈਂਪਲ ਜਾਂਚ ਲਈ ਭੋਪਾਲ ਭੇਜੇ ਜਾਣਗੇ। ਅੱਜ ਮਾਹਿਰਾਂ ਦੀ ਟੀਮ ਬਰਾੜਾ ਦਾ ਦੌਰਾ ਕਰੇਗੀ।