ਚੰਡੀਗੜ੍ਹ ਦੇ ਸੈਕਟਰ 46 ਵਿੱਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਖੜ੍ਹੇ ਪੁਤਲਿਆਂ ਵਿੱਚੋਂ ਕਿਸੇ ਨੇ ਮੇਘਨਾਥ ਦੇ ਪੁਤਲੇ ਨੂੰ ਅੱਗ ਲਾ ਦਿੱਤੀ । ਇਹ ਘਟਨਾ ਮੰਗਲਵਾਰ ਅੱਧੀ ਰਾਤ ਨੂੰ ਵਾਪਰੀ । ਰਾਵਣ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਸੜਨ ਤੋਂ ਬਚਾਉਣ ਲਈ ਅੱਗ ‘ਤੇ ਤੁਰੰਤ ਕਾਬੂ ਪਾ ਲਿਆ ਗਿਆ । ਜਾਣਕਾਰੀ ਅਨੁਸਾਰ ਇਹ ਅੱਗ ਰਾਤ ਨੂੰ ਕਰੀਬ 1 ਵਜੇ ਹਵਾਈ ਫਾਇਰ ਜਾਂ ਰਾਕੇਟ ਰਾਹੀਂ ਲਗਾਈ ਗਈ । ਮੇਘਨਾਥ ਦਾ ਪੁਤਲਾ ਕਰੀਬ 80 ਫੁੱਟ ਦਾ ਸੀ । ਇੱਥੇ ਰਾਵਣ ਦਾ 92 ਫੁੱਟ ਦਾ ਪੁਤਲਾ ਬਣਾਇਆ ਗਿਆ ਹੈ, ਜੋ ਚੰਡੀਗੜ੍ਹ ਦਾ ਸਭ ਤੋਂ ਉੱਚਾ ਰਾਵਣ ਦਾ ਪੁਤਲਾ ਹੈ । ਇਸ ਦੇ ਨਾਲ ਹੀ ਘਟਨਾ ਦੇ ਕਰੀਬ ਢਾਈ ਘੰਟੇ ਬਾਅਦ ਮੁਲਜ਼ਮ ਰਾਤ ਨੂੰ ਮੁੜ ਰਾਵਣ ਦਾ ਪੁਤਲਾ ਫੂਕਣ ਲਈ ਆਏ ਪਰ ਫਰਾਰ ਹੋ ਗਏ।
ਦੇਰ ਰਾਤ ਮੇਘਨਾਥ ਦੇ ਪੁਤਲੇ ਨੂੰ ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਵਿਭਾਗ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ । ਇਸ ਦੇ ਨਾਲ ਹੀ ਇਹ ਅੱਗ ਤਿਆਰ ਕੀਤੀ ਰਾਵਣ ਦੀ ਅਸ਼ੋਕ ਵਾਟਿਕਾ ਤੱਕ ਵੀ ਪਹੁੰਚ ਗਈ ਸੀ । ਇਹ ਪੁਤਲੇ ਸੈਕਟਰ 46 ਦੀ ਸਨਾਤਨ ਧਰਮ ਦੁਸਹਿਰਾ ਕਮੇਟੀ ਵੱਲੋਂ ਤਿਆਰ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਦੇਰ ਰਾਤ ਦੋ ਸ਼ੱਕੀ ਵਿਅਕਤੀ ਦੁਸਹਿਰਾ ਗਰਾਊਂਡ ਨੇੜੇ ਘੁੰਮ ਰਹੇ ਸਨ।
ਦੱਸ ਦੇਈਏ ਕਿ ਇਸ ਸਬੰਧੀ ਸੈਕਟਰ 46 ਸਥਿਤ ਸਨਾਤਮ ਧਰਮ ਦੁਸਹਿਰਾ ਕਮੇਟੀ ਦੇ ਮੁਖੀ ਐਨ ਕੇ ਭਾਟੀਆ ਨੇ ਦੱਸਿਆ ਕਿ ਇਸ ਘਟਨਾ ਪਿੱਛੇ ਸਮਾਜ ਵਿਰੋਧੀ ਤੱਤ ਹਨ । ਇਸ ਤੋਂ ਪਹਿਲਾਂ ਮੇਘਨਾਥ ਦੇ ਪੁਤਲੇ ਨੂੰ ਅੱਗ ਲੱਗਣ ਦੀ ਘਟਨਾ ਨੂੰ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਸੀ । ਹਾਲਾਂਕਿ ਇਸ ਤੋਂ ਬਾਅਦ ਦੇਰ ਰਾਤ 3:30 ਜਾਂ 4.45 ਵਜੇ ਤਿੰਨ ਤੋਂ ਚਾਰ ਸਮਾਜ ਵਿਰੋਧੀ ਅਨਸਰ ਆਏ ਅਤੇ ਮੁੜ ਰਾਕੇਟ ਛੱਡਣ ਦੀ ਕੋਸ਼ਿਸ਼ ਕੀਤੀ । ਹਾਲਾਂਕਿ ਉਨ੍ਹਾਂ ਨੂੰ ਰੋਕ ਲਿਆ ਗਿਆ ਅਤੇ ਉਹ ਫਰਾਰ ਹੋ ਗਏ ।
ਵੀਡੀਓ ਲਈ ਕਲਿੱਕ ਕਰੋ -: