ਅਮਰੀਕਾ ਦੇ ਕੈਲੀਫੋਰਨੀਆ ਵਿੱਚ ਅਗਵਾ ਕੀਤੇ ਹੁਸ਼ਿਆਰਪੁਰ ਦੇ ਟਾਂਡਾ ਨਾਲ ਸਬੰਧਿਤ ਪੰਜਾਬੀ ਪਰਿਵਾਰ ਦੇ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਇਸਦੀ ਪੁਸ਼ਟੀ ਕੈਲੀਫੋਰਨੀਆ ਦੀ ਪੁਲਿਸ ਵੱਲੋਂ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਵੱਲੋਂ 8 ਮਹੀਨਿਆਂ ਦੀ ਅਰੂਹੀ ਢੇਰੀ, ਉਸ ਦੇ ਮਾਤਾ-ਪਿਤਾ ਜਸਲੀਨ ਕੌਰ, ਜਸਦੀਪ ਸਿੰਘ ਅਤੇ ਉਸ ਦੇ ਤਾਏ ਅਮਨਦੀਪ ਸਿੰਘ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਇਸ ਖ਼ਬਰ ਦਾ ਪਤਾ ਲੱਗਦਿਆਂ ਹੀ ਟਾਂਡਾ ਇਲਾਕੇ ਅਤੇ ਅਮਰੀਕਾ ਰਹਿੰਦੇ ਪੰਜਾਬੀਆਂ ਵਿੱਚ ਸੋਗ ਦੀ ਲਹਿਰ ਹੈ।ਦੱਸ ਦੇਈਏ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਜੀਸਸ ਮੈਨੁਅਲ ਸਲਗਾਡੋ (48 ਸਾਲ) ਵਜੋਂ ਹੋਈ ਹੈ।

ਇਸ ਸਬੰਧੀ ਅਮਰੀਕੀ ਪੁਲਿਸ ਨੇ ਅਗਵਾਕਾਰ ਨੂੰ ਫੜੇ ਜਾਣ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ। ਉਨ੍ਹਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁਲਜ਼ਮ 4 ਅਕਤੂਬਰ ਦੀ ਸਵੇਰ ਨੂੰ ਐਟਵਾਟਰ ਸ਼ਹਿਰ ਦੇ ਇੱਕ ਬੈਂਕ ਵਿੱਚ ਸਥਿਤ ਇੱਕ ATM ਤੋਂ ਪੀੜਤ ਦੇ ATM ਕਾਰਡਾਂ ਦੀ ਵਰਤੋਂ ਕਰਦੇ ਪਾਇਆ ਗਿਆ। ਸੀਸੀਟੀਵੀ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਏਟੀਐਮ ਦੀ ਵਰਤੋਂ ਕਰਨ ਵਾਲਾ ਵਿਅਕਤੀ ਅਸਲ ਅਗਵਾ ਸੀਨ ਦੀ ਫੋਟੋ ਨਾਲ ਮਿਲਦਾ ਜੁਲਦਾ ਹੈ ।
ਇਹ ਵੀ ਪੜ੍ਹੋ: ਮਾਨ ਸਰਕਾਰ ਦੀ ਵੱਡੀ ਪ੍ਰਾਪਤੀ, ਪਹਿਲੀ ਵਾਰ 6 ਮਹੀਨੇ ‘ਚ GST ਕੁਲੈਕਸ਼ਨ 10,000 ਕਰੋੜ ਤੋਂ ਪਾਰ
ਦੱਸ ਦੇਈਏ ਕਿ ਬੀਤੇ ਦਿਨ ਕੈਲੀਫੋਰਨੀਆ ਤੋਂ ਪੰਜਾਬੀ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕੀਤਾ ਗਿਆ ਸੀ । ਜਿਨ੍ਹਾਂ ਵਿੱਚ ਅੱਠ ਮਹੀਨੇ ਦੀ ਬੱਚੀ ਤੇ ਉਸ ਦੇ ਮਾਪੇ ਸ਼ਾਮਿਲ ਸਨ। ਮਰਸਡ ਕਾਊਂਟੀ ਸ਼ੈਰਿਫ ਦੇ ਦਫਤਰ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਸੀ ਕਿ ਅਗਵਾ ਕੀਤੇ ਗਏ ਲੋਕਾਂ ਵਿੱਚ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਕੌਰ, ਉਨ੍ਹਾਂ ਦੀ ਅੱਠ ਮਹੀਨੇ ਦੀ ਬੱਚੀ ਅਰੂਹੀ ਤੇ 39 ਸਾਲਾ ਅਮਨਦੀਪ ਸਿੰਘ ਨੂੰ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “























