ਲੰਡਨ : ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਰਿਸ਼ੀ ਸੁਨਕ ਨੇ ਅਹੁਦਾ ਸੰਭਾਲਦਿਆਂ ਹੀ ਯੂਕਰੇਨ ਨੂੰ ਸਮਰਥਨ ਦੇਣ ਦੀ ਗੱਲ ਕਹੀ ਹੈ। ਸੁਨਕ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਗੱਲਬਾਤ ਕੀਤੀ ਅਤੇ ਰੂਸ ਅਤੇ ਯੂਕਰੇਨ ਵਿਚਾਲੇ ਮਹੀਨਿਆਂ ਤੋਂ ਚੱਲੀ ਜੰਗ ਦੌਰਾਨ ਯੂਕਰੇਨ ਦੇ ਲੋਕਾਂ ਲਈ ਬ੍ਰਿਟੇਨ ਦੀ ਏਕਤਾ ਅਤੇ ਸਮਰਥਨ ਦਾ ਪ੍ਰਗਟਾਵਾ ਕੀਤਾ।
ਹਾਲਾਂਕਿ ਰਿਸ਼ੀ ਸੁਨਕ ਦੇ ਇਸ ਕਦਮ ਨੇ ਰੂਸ ਨੂੰ ਨਾਰਾਜ਼ ਕੀਤਾ ਹੈ। ਬ੍ਰਿਟੇਨ ਦੇ ਪੀ.ਐੱਮ. ਵੱਲੋਂ ਜ਼ੇਲੇਂਸਕੀ ਨਾਲ ਗੱਲਬਾਤ ‘ਤੇ ਰੂਸ ਨੇ ਕਿਹਾ ਕਿ ਉਸ ਨੂੰ ਬ੍ਰਿਟੇਨ ਨਾਲ ਚੰਗੇ ਸਬੰਧਾਂ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਹੈ।
ਰਿਪੋਰਟਾਂ ਮੁਤਾਬਕ ਰਿਸ਼ੀ ਸੁਨਕ ਨੇ ਟਵੀਟ ਕਰਕੇ ਕਿਹਾ ਕਿ ਅੱਜ ਸ਼ਾਮ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਨਾਲ ਗੱਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਕਿਹਾ ਕਿ ਜ਼ੇਲੇਂਸਕੀ ਅਤੇ ਯੂਕਰੇਨ ਦੇ ਲੋਕ ਬ੍ਰਿਟੇਨ ਦੀ ਲਗਾਤਾਰ ਇਕਜੁੱਟਤਾ ਅਤੇ ਸਮਰਥਨ ‘ਤੇ ਭਰੋਸਾ ਕਰ ਸਕਦੇ ਹਨ। ਅਸੀਂ ਹਮੇਸ਼ਾ ਯੂਕਰੇਨ ਦੇ ਨਾਲ ਖੜ੍ਹੇ ਰਹਾਂਗੇ।
ਇਸ ਦੇ ਨਾਲ ਹੀ ਸੁਨਕ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਰੂਸ ਅਤੇ ਬ੍ਰਿਟੇਨ ਦੇ ਚੰਗੇ ਸਬੰਧਾਂ ਦੀ ਸੰਭਾਵਨਾ ਬਾਰੇ ਸਵਾਲ ਦੇ ਜਵਾਬ ਵਿੱਚ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਮੰਗਲਵਾਰ ਨੂੰ ਕਿਹਾ ਕਿ ਨਹੀਂ, ਮੌਜੂਦਾ ਸਮੇਂ ਅਤੇ ਨੇੜ ਭਵਿੱਖਵਿੱਚ ਵੀ ਸਾਨੂੰ ਬ੍ਰਿਟੇਨ ਨਾਲ ਕੁਝ ਹਾਂ-ਪੱਖੀ ਹਾਂਪੱਖੀ ਬਦਲਾਵਾਂ ਲਈ ਕੋਈ ਆਧਾਰ ਜਾਂ ਉਮੀਦ ਨਹੀਂ ਦੇਖਦੇ ਹਾਂ।
ਇਹ ਵੀ ਪੜ੍ਹੋ : ਮੂਸੇਵਾਲਾ ਦੀ ਭੈਣ ਬਣੀ ਅਫ਼ਸਾਨਾ ਖ਼ਾਨ ਤੋਂ NIA ਵੱਲੋਂ 5 ਘੰਟੇ ਪੁੱਛਗਿੱਛ, ਅੱਜ ਇੰਸਟਾ ‘ਤੇ ਹੋਏਗੀ Live
ਦੱਸ ਦਈਏ ਕਿ ਇਸ ਤੋਂ ਪਹਿਲਾਂ ਰਿਸ਼ੀ ਸੁਨਕ ਨੇ ਯੂਕਰੇਨ ਦੇ ਆਜ਼ਾਦੀ ਦਿਵਸ ਦੇ ਮੌਕੇ ‘ਤੇ ਇਕ ਚਿੱਠੀ ਲਿਖ ਕੇ ਰੂਸੀ ਹਮਲੇ ਦਾ ਸਾਹਮਣਾ ਕਰਦੇ ਹੋਏ ਯੂਕਰੇਨ ਦੇ ਦ੍ਰਿੜ ਹੌਂਸਲੇ ਦੀ ਤਾਰੀਫ ਕੀਤੀ ਸੀ ਅਤੇ ਜੰਗ ਜਾਰੀ ਰਹਿਣ ‘ਤੇ ਬ੍ਰਿਟੇਨ ਦੇ ਲੋਕਾਂ ਦਾ ਸਮਰਥਨ ਕਰਨ ਦਾ ਵਾਅਦਾ ਕੀਤਾ ਸੀ। ਪੋਸਟ ਵਿੱਚ ਪ੍ਰਕਾਸ਼ਿਤ ਇੱਕ ਪੱਤਰ ਵਿੱਚ ਰਿਸ਼ੀ ਸੁਨਕ ਨੇ ਕਿਹਾ ਸੀ ਕਿ ਬ੍ਰਿਟੇਨ ਅਤੇ ਯੂਕਰੇਨ ਜ਼ਿੰਦਗੀ ਭਰ ਦੋਸਤ ਰਹਿਣਗੇ ਅਤੇ ਯੂਕਰੇਨ ਨੂੰ ਖੁਸ਼ਾਹਲ, ਇੱਛਾਵਾਦੀ ਤੇ ਦੂਰਦੇਸ਼ੀ ਦੇਸ਼ ਵਜੋਂ ਮੁੜ ਨਿਰਮਾਣ ਵਿੱਚ ਮਦਦ ਕਰਨਗੇ।
ਰਿਸ਼ੀ ਸੁਨਕ ਨੇ ਆਪਣੀ ਚਿੱਠੀ ਵਿੱਚ ਲਿਖਿਆ ਸੀ ਕਿ ਰੂਸੀ ਹਮਲਾਵਰਤਾ ਲਈ ਖੜ੍ਹੇ ਹੋਣ ਦੇ ਤੁਹਾਡੇ ਦ੍ਰਿੜ੍ਹ ਹਿੰਮਤ ਨੇ ਦੁਨੀਆ ਭਰ ਦੇ ਸ਼ਾਂਤੀਪੂਰਨ ਅਤੇ ਸੁਤੰਰਾਤ ਪ੍ਰੇਮੀ ਲੋਕਾਂ ਨੂੰ ਆਸ ਦਿੱਤੀ ਹੈ ਅਤੇ ਤਾਨਾਸ਼ਾਹਾਂ ਨੂੰ ਇੱਕ ਸਪੱਸ਼ਟ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਸੀ ਕਿ ਸਾਡੇ ਦੇਸ਼ ਵਿੱਚ ਇਥੇ ਜੋ ਵੀ ਬਦਲਾਅ ਆਏ, ਉਹ ਬ੍ਰਿਤਾਨੀ ਹਮੇਸ਼ਾ ਤੁਹਾਡੇ ਸਭ ਤੋਂ ਮਜ਼ਬੂਤ ਸਹਿਯੋਗੀ ਬਣੇ ਰਹਿਣਗੇ। ਸੁਨਕ ਨੇ ਯੂਕਰੇਨ ਦੇ ਬਹਾਦੁਰ ਲੜਾਕਿਆਂ ਨੂੰ ਹਿਮਾਇਤ ਦੇਣ ਦੀ ਕਸਮ ਖਾਧੀ ਸੀ ਅਤੇ ਕਿਹਾ ਸੀ ਕਿ ਬ੍ਰਿਟੇਨ ਯੂਕਰੇਨ ਨੂੰ ਦਵਾਈ ਅਤੇ ਖਾਣ ਦੀ ਉਪਲੱਬਥਾ ਯਕੀਨੀ ਕਰੇਗਾ ਅਤੇ ਮਨੁੱਖੀ ਮਦਦ ਕਰਦਾ ਰਹੇਗਾ।
ਵੀਡੀਓ ਲਈ ਕਲਿੱਕ ਕਰੋ -: