ਅਸਲ ਵਿੱਚ ਪ੍ਰੈਕਟਿਸ ਤੋਂ ਬਾਅਦ ਭਾਰਤੀ ਖਿਡਾਰੀਆਂ ਨੂੰ ਜੋ ਖਾਣਾ ਪਰੋਸਿਆ ਗਿਆ, ਉਹ ਗਰਮ ਨਹੀਂ ਸੀ। ਬਸ ਇਸੇ ਨੂੰ ਲੈ ਕੇ ਟੀਮ ਇੰਡੀਆ ਭੜਕ ਉਠੀ ਅਤੇ ਉਸ ਦੇ ਖਿਡਾਰੀਆਂ ਨੇ ਖਾਣਾ ਨਹੀਂ ਖਾਧਾ। ਖਿਡਾਰੀਆਂ ਦੀ ਨਾਰਾਜ਼ਗੀ ਜਤਾਉਣ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ICC ਨੂੰ ਕੀਤੀ ਗਈ।
ਦੱਸ ਦਈਏ ਕਿ ਅਭਿਆਸ ਸੈਸ਼ਨ ਤੋਂ ਬਾਅਦ ਖਿਡਾਰੀਆਂ ਨੇ ਮੈਦਾਨ ‘ਚ ਲੰਚ ਕੀਤਾ ਅਤੇ ਫਿਰ ਟੀਮ ਬੱਸ ਰਾਹੀਂ ਹੋਟਲ ਚਲੀ ਗਈ। ਪਰ, ਉਹੀ ਚੀਜ਼ ਸਿਡਨੀ ਵਿੱਚ ਨਹੀਂ ਦਿਖਾਈ ਦਿੱਤੀ।
ਟੀਮ ਇੰਡੀਆ ਦੇ ਸਾਹਮਣੇ ਖਾਣਾ ਰੱਖਿਆ ਗਿਆ ਸੀ ਪਰ ਠੰਡਾ ਇੰਨਾ ਸੀ ਕਿ ਖਿਡਾਰੀ ਖਾ ਨਹੀਂ ਸਕੇ। ਅਜਿਹੇ ‘ਚ ਕੁਝ ਖਿਡਾਰੀਆਂ ਨੇ ਤੁਰਕੀ ਦੀ ਡਿਸ਼ ਫਲਾਫਲ ਖਾਧੀ, ਜਦਕਿ ਕੁਝ ਨੇ ਸਿਰਫ ਫਲ ਖਾ ਕੇ ਕੰਮ ਚਲਾਇਆ। ਦੱਸਿਆ ਜਾ ਰਿਹਾ ਹੈ ਕਿ ਟੀਮ ਦੇ ਸਾਰੇ ਖਿਡਾਰੀ ਪ੍ਰੈਕਟਿਸ ਤੋਂ ਬਾਅਦ ਹੋਟਲ ਗਏ ਅਤੇ ਫਿਰ ਖਾਣਾ ਖਾਧਾ।
ਖਾਣੇ ਤੋਂ ਇਲਾਵਾ ਟੀਮ ਇੰਡੀਆ ਦੇ ਪ੍ਰੈਕਟਿਸ ਵੇਨਿਊ ਨੂੰ ਲੈ ਕੇ ਵੀ ਨਾਰਾਜ਼ਗੀ ਜ਼ਾਹਰ ਕਰਨ ਦੀ ਖਬਰ ਹੈ। ਦੱਸਿਆ ਗਿਆ ਕਿ ਪ੍ਰੈਕਟਿਸ ਵੇਨਿਊ ਟੀਮ ਹੋਟਲ ਤੋਂ 42 ਕਿਲੋਮੀਟਰ ਦੂਰ ਹੈ, ਜੋ ਟੀਮ ਇੰਡੀਆ ਨੂੰ ਰਾਸ ਨਹੀਂ ਆ ਰਿਹਾ ਹੈ। ਦਰਅਸਲ ਇੰਨੀ ਦੂਰੀ ਦਾ ਸਫਰ ਕਰਨ ਨਾਲ ਖਿਡਾਰੀਆਂ ‘ਤੇ ਥਕਾਵਟ ਦਾ ਖਤਰਾ ਹੋਣ ਦਾ ਖਦਸ਼ਾ ਰਹਿੰਦਾ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ : ਪਟਾਕਾ ਡਿੱਗਣ ਨਾਲ ਫਰਨੀਚਰ ਹਾਊਸ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੁਆਹ
ਤੁਹਾਨੂੰ ਦੱਸ ਦੇਈਏ ਕਿ ਟੀਮ ਇੰਡੀਆ ਸਿਡਨੀ ਵਿੱਚ ਹੋਣ ਵਾਲੇ ਆਪਣੇ ਦੂਜੇ ਮੈਚ ਲਈ ਜ਼ੋਰਦਾਰ ਅਭਿਆਸ ਕਰ ਰਹੀ ਹੈ। ਭਾਰਤ ਦਾ ਦੂਜਾ ਮੈਚ 27 ਅਕਤੂਬਰ ਨੂੰ ਨੀਦਰਲੈਂਡ ਨਾਲ ਹੈ। ਪਾਕਿਸਤਾਨ ਨੂੰ ਆਪਣੇ ਪਹਿਲੇ ਮੈਚ ‘ਚ ਹਰਾਉਣ ਤੋਂ ਬਾਅਦ ਟੀਮ ਇੰਡੀਆ ਦੇ ਹੌਸਲੇ ਬੁਲੰਦ ਹਨ ਅਤੇ ਹੁਣ ਉਹ ਨੀਦਰਲੈਂਡ ਖਿਲਾਫ ਵੱਡੀ ਜਿੱਤ ਦੀ ਉਮੀਦ ਕਰ ਰਹੀ ਹੈ। ਭਾਰਤ ਅਤੇ ਨੀਦਰਲੈਂਡ ਪਹਿਲੀ ਵਾਰ ਟੀ-20 ਇੰਟਰਨੈਸ਼ਨਲ ‘ਚ ਆਹਮੋ-ਸਾਹਮਣੇ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: