ਭਾਰਤ ਸਰਕਾਰ ਨੇ ਇਨਸਾਨੀਅਤ ਦੀ ਮਿਸਾਲ ਦਿੰਦਿਆਂ ਐਤਵਾਰ ਦੇਰ ਰਾਤ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਨੋਂ ਗਲਤੀ ਨਾਲ ਭਾਰਤੀ ਸਰਹੱਦ ਵਿੱਚ ਦਾਖਲ ਹੋ ਗਏ ਸਨ। ਪੁੱਛਗਿੱਛ ਮਗਰੋਂ ਦੋਹਾਂ ਤੋਂ ਕੁਝ ਵੀ ਸ਼ੱਕੀ ਨਾ ਮਿਲਣ ਕਾਰਨ BSF ਨੇ ਉਨ੍ਹਾਂ ਨੂੰ ਵਾਪਸ ਭੇਜਣ ਦਾ ਫੈਸਲਾ ਲਿਆ।
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਦੀ ਹੈ। ਸਵੇਰ ਦੇ ਸਮੇਂ ਦੋ ਪਾਕਿਸਤਾਨੀ ਨਾਗਰਿਕ ਅੰਮ੍ਰਿਤਸਰ ਸੈਕਟਰ ਦੇ ਅਧੀਨ ਪੈਂਦੇ ਸਰਹੱਦੀ ਪਿੰਡ ਰਾਜਾਤਾਲ ਵਿੱਚ ਦਾਖਲ ਹੋ ਗਏ। BSF ਦੇ ਜਵਾਨਾਂ ਨੇ ਜਦੋਂ ਉਨ੍ਹਾਂ ਦੋਹਾਂ ਨੂੰ ਸਵਾਲ ਪੁੱਛੇ ਤਾਂ ਉਹ ਸਹਿਮ ਗਏ ਤੇ ਕੁਝ ਵੀ ਗਲਤ ਪ੍ਰਤੀਕਿਰਿਆ ਨਹੀਂ ਦਿੱਤੀ। ਜਿਸ ਤੋਂ ਬਾਅਦ BSF ਦੇ ਜਵਾਨਾਂ ਨੇ ਦੋਹਾਂ ਪਾਕਿਸਤਾਨੀ ਨਾਗਰੀਅਕਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਰੰਜ਼ਿਸ਼ ਦੇ ਚੱਲਦਿਆਂ ਖੰਨਾ ਪੁਲਿਸ ‘ਚ ਤੈਨਾਤ ਹੌਲਦਾਰ ਦਾ ਕਤਲ, ਕੁੱਤਿਆਂ ਕਾਰਨ ਹੋਈ ਸੀ ਤਕਰਾਰਬਾਜ਼ੀ
ਦੱਸ ਦੇਈਏ ਕਿ BSF ਨੇ ਜਦੋਂ ਪਾਕਿਸਤਾਨੀ ਨਾਗਰਿਕਾਂ ਤੋਂ ਪੁੱਛਗਿੱਛ ਕੀਤੀ ਤਾਂ ਦੋਹਾਂ ਤੋਂ ਕੁਝ ਵੀ ਸ਼ੱਕੀ ਨਹੀਂ ਪਾਇਆ ਗਿਆ। ਦੋਹਾਂ ਕੋਲੋਂ 9790 ਰੁਪਏ ਪਾਕਿਸਤਾਨੀ ਕਰੰਸੀ ਤੇ ਕਾਗਜ਼ਾਤ ਸੀ। ਪੁੱਛਗਿੱਛ ਤੋਂ ਸਪੱਸ਼ਟ ਹੋਇਆ ਕਿ ਦੋਨੋਂ ਗਲਤੀ ਨਾਲ ਭਾਰਤੀ ਸਰਹੱਦ ਵਿੱਚ ਆ ਗਏ। ਜਿਸ ਤੋਂ ਬਾਅਦ BSF ਦੇ ਅਧਿਕਾਰੀਆਂ ਨੇ ਪਾਕਿ ਰੇਂਜਰਾਂ ਨਾਲ ਸੰਪਰਕ ਕੀਤਾ। BSF ਨੇ ਪਾਕਿ ਰੇਂਜਰਾਂ ਦੇ ਨਾਲ ਦੋਹਾਂ ਦੀ ਪਹਿਚਾਣ ਨੂੰ ਸਾਂਝਾ ਕੀਤਾ। ਦੋਹਾਂ ਦੀ ਪੁਲਿਸ ਵੈਰੀਫਿਕੇਸ਼ਨ ਹੋਣ ਮਗਰੋਂ BSF ਨੇ ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿ ਰੇਂਜਰਾਂ ਨੇ ਵਾਪਸ ਲੈ ਲਿਆ।
ਵੀਡੀਓ ਲਈ ਕਲਿੱਕ ਕਰੋ -: