ਅਮਰੀਕੀ ਗਾਇਕ, ਰੈਪਰ ਅਤੇ ਅਭਿਨੇਤਾ ਆਰੋਨ ਕਾਰਟਰ ਦਾ 34 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਲਾਸ਼ ਸ਼ਨੀਵਾਰ ਨੂੰ ਕੈਲੀਫੋਰਨੀਆ ਸਥਿਤ ਉਨ੍ਹਾਂ ਦੇ ਘਰ ਤੋਂ ਮਿਲੀ। ਕਾਰਟਰ ਦਾ ਨਾਮ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਬਹੁਤ ਤੇਜ਼ੀ ਨਾਲ ਉਭਰਿਆ ਅਤੇ ਉਸ ਦੇ ਕਿਸ਼ੋਰ ਸੰਗੀਤ ਨੂੰ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਸੀ।
ਰਿਪੋਰਟਾਂ ਦੇ ਅਨੁਸਾਰ, ਅਧਿਕਾਰੀਆਂ ਨੂੰ ਸ਼ਨੀਵਾਰ ਸਵੇਰੇ ਲਗਭਗ 11 ਵਜੇ ਇੱਕ ਵਿਅਕਤੀ ਦੇ ਬਾਥਟਬ ਵਿੱਚ ਡੁੱਬਣ ਬਾਰੇ ਐਮਰਜੈਂਸੀ ਕਾਲ ਮਿਲੀ। ਸੂਚਨਾ ਮਿਲਦੇ ਹੀ ਹੋਮੀਸਾਈਡ ਡਿਟੈਕਟਿਵ ਲਾਸ ਏਂਜਲਸ ਕਾਉਂਟੀ ਦੇ ਲੈਂਕੈਸਟਰ ਸਥਿਤ ਕਾਰਟਰ ਦੇ ਘਰ ਜਾਂਚ ਕਰਨ ਲਈ ਪਹੁੰਚੇ। ਪਰ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਹੋਰ ਵੇਰਵੇ ਸਾਹਮਣੇ ਨਹੀਂ ਆਏ ਹਨ ਅਤੇ ਨਾ ਹੀ ਕਿਸੇ ਸਾਜ਼ਿਸ਼ ਦਾ ਖ਼ਦਸ਼ਾ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਸ਼ੁਰੂ ਵਿੱਚ ਮੀਡੀਆ ਨੂੰ ਕਾਰਟਰ ਦੇ ਘਰ ਵਿੱਚ ਇੱਕ ਵਿਅਕਤੀ ਦੀ ਮੌਤ ਦੀ ਸੂਚਨਾ ਦਿੱਤੀ, ਪਰ ਮ੍ਰਿਤਕ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ। ਅਤੇ ਕਾਰਟਰ ਦੇ ਪ੍ਰਤੀਨਿਧੀ ਨੇ ਵੀ ਇਸ ਮਾਮਲੇ ‘ਤੇ ਪਹਿਲਾਂ ਕੋਈ ਟਿੱਪਣੀ ਨਹੀਂ ਕੀਤੀ। ਪਰ ਕਾਰਟਰ ਦੀ ਪ੍ਰਬੰਧਨ ਕੰਪਨੀ ਨੇ ਬਾਅਦ ਵਿੱਚ ਦ ਨਿਊਯਾਰਕ ਟਾਈਮਜ਼ ਨੂੰ ਪੁਸ਼ਟੀ ਕੀਤੀ ਕਿ ਕਾਰਟਰ ਦੀ ਮੌਤ ਹੋ ਗਈ ਸੀ। ਕਾਰਟਰ ਦੀ ਮੰਗੇਤਰ ਮੇਲਾਨੀਆ ਮਾਰਟਿਨ ਨੇ ਵੀ ਐਸੋਸੀਏਟਡ ਪ੍ਰੈਸ ਨੂੰ ਖ਼ਬਰ ਦੀ ਪੁਸ਼ਟੀ ਕੀਤੀ ਹੈ। ਮੇਲਾਨੀਆ ਨੇ ਕਿਹਾ, ‘ਅਸੀਂ ਅਜੇ ਵੀ ਇਸ ਮੰਦਭਾਗੀ ਹਕੀਕਤ ਨੂੰ ਸਵੀਕਾਰ ਕਰਨ ਦੀ ਪ੍ਰਕਿਰਿਆ ਵਿਚ ਹਾਂ।’