ਭਦੌੜ ਦੇ ਪਿੰਡ ਵਿਧਾਤਾ ਤੋਂ ਇੱਕ ਦੁੱਖਦਾਈ ਖਬਰ ਸਾਹਮਣੇ ਆਈ ਹੈ। ਇੱਥੇ ਖੇਤਾਂ ਵਿੱਚ ਕਣਕ ਵੱਢਣ ਦੌਰਾਨ ਇੱਕ ਵਿਅਕਤੀ ਦੀ ਕਰੰਟ ਲੱਗਣ ਕਰਕੇ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਜਸਵਿੰਦਰ ਸਿੰਘ ਉਰਫ ਜੱਸਾ (37) ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਜਾਣਕਾਰੀ ਮੁਤਾਬਕ ਜਸਵਿੰਦਰ ਸਿੰਘ ਉਰਫ ਜੱਸਾ (37) ਜੋ ਕਿ ਸਵੇਰ ਵੇਲੇ ਆਪਣੇ ਖੇਤ ਵਿੱਚ ਆਪਣੀ ਕੰਬਾਈਨ ਨਾਲ ਕਣਕ ਵੱਢ ਰਿਹਾ ਸੀ ਤਾਂ ਅਚਾਨਕ ਕੰਬੈਨ ਦੀ ਛਤਰੀ ਵਿੱਚ ਬਿਜਲੀ ਦੀ ਤਾਰ ਨੀਵੀਂ ਹੋਣ ਕਰਕੇ ਫਸ ਗਈ ਜਿਸ ਨੇ ਜਸਵਿੰਦਰ ਸਿੰਘ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਅਤੇ ਕਰੰਟ ਲੱਗਣ ਕਾਰਨ ਜਸਵਿੰਦਰ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੂੰ ਮਿਲੀ ਸਫਲਤਾ, ਥਾਣਾ ਭਿੰਡੀ ਸੈਦਾ ਵਿਖੇ ਹੋਏ ਗ੍ਰ/ਨੇਡ ਹ.ਮਲੇ ਦੇ ਮਾਮਲੇ ‘ਚ 6 ਮੁਲਜ਼ਮ ਕਾਬੂ, ਦੋ ਪਿ/ਸਤੌਲ ਬਰਾਮਦ
ਦੱਸਿਆ ਜਾ ਰਿਹਾ ਹੈ ਕਿ ਬਿਜਲੀ ਬੋਰਡ ਦੀ ਨਲਾਇਕੀ ਕਾਰਨ ਹੀ ਇਹ ਘਟਨਾ ਵਾਪਰੀ ਹੈ। ਪ੍ਰਸ਼ਾਸਨ ਵੱਲੋਂ ਬਿਜਲੀ ਦੀਆਂ ਨੀਵੀਆਂ ਤਾਰਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਮ੍ਰਿਤਕ ਜਸਵਿੰਦਰ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਇੱਕ ਬੇਟੇ ਅਤੇ ਆਪਣੀ ਮਾਂ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ ਹੈ। ਇਸ ਘਟਨਾ ਦਾ ਪਤਾ ਚਲਦੇ ਸੀ ਪਿੰਡ ਵਿੱਚ ਸੋਗ ਦੀ ਲਹਿਰ ਹੈ ਅਤੇ ਪਿੰਡ ਵਾਸੀ ਪਰਿਵਾਰ ਨਾਲ ਹਮਦਰਦੀ ਜਤਾਉਣ ਲਈ ਉਹਨਾਂ ਦੇ ਘਰ ਪਹੁੰਚ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:











