ਪੂਰੇ ਭਾਰਤ ਵਿਚ ਅਮੂਲ ਦੁੱਧ ਦੇ ਰੇਟ ਵਿਚ ਵਾਧਾ ਕਰ ਦਿੱਤਾ ਗਿਆ ਹੈ। ਦੁੱਧ ਦੇ ਰੇਟ ਵਿਚ ਪ੍ਰਤੀ ਲੀਟਰ 2 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ 14 ਮਈ ਤੋਂ ਲਾਗੂ ਹੋਵੇਗਾ। ਕੰਪਨੀ ਨੇ ਚਾਰਾ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਾਰਨ ਦੁੱਧ ਦੇ ਰੇਟ ਵਿਚ ਵਾਧਾ ਕੀਤਾ ਹੈ।
ਅਮੂਲ ਨੇ ਕਿਹਾ ਕਿ ਪਸ਼ੂ ਆਹਾਰ ਤੇ ਪੈਕੇਜਿੰਗ ਦੀ ਵਧਦੀ ਲਾਗਤ ਦੇ ਕਾਰਨ ਦੁੱਧ ਦੇ ਰੇਟ ਵਧਾਏ ਗਏ ਹਨ ਤਾਂ ਕਿ ਦੁੱਧ ਉਤਪਾਦਿਤ ਕਰਨ ਵਾਲੇ ਕਿਸਾਨਾਂ ਤੇ ਡੇਅਰੀ ‘ਤੇ ਇਸ ਦਾ ਅਸਰ ਨਾ ਹੋਵੇ। ਅਮੂਲ ਗੋਲਡ ਫੁੱਲ ਕ੍ਰੀਮ ਹੁਣ 35 ਰੁਪਏ ਅੱਧਾ ਲੀਟਰ ਤੇ 69 ਰੁਪਏ ਪ੍ਰਤੀ ਲੀਟਰ ਮਿਲੇਗਾ। ਅਮੂਲ ਤਾਜ਼ਾ (ਟੋਨਡ) 30 ਰੁਪਏ 500ml ਤੇ 57 ਰੁਪਏ ਪ੍ਰਤੀ ਲੀਟਰ ਮਿਲੇਗਾ। ਇਸੇ ਤਰ੍ਹਾਂ ਅਮੂਲ ਗਾਂ ਦਾ ਦੁੱਧ 31 ਰੁਪਏ 500ml ਵਿਚ ਮਿਲੇਗਾ। ਅਮੂਲ ਮੱਝ ਦਾ ਦੁੱਧ 1 ਲੀਟਰ 75 ਰੁਪਏ ਵਿਚ ਮਿਲੇਗਾ।
ਇਹ ਵੀ ਪੜ੍ਹੋ : ਪੰਜਾਬ ‘ਚ EVM ਨਹੀਂ ਬੈਲਟ ਪੇਪਰ ਰਾਹੀਂ ਹੋਣਗੀਆਂ ਨਗਰ ਨਿਗਮ ਚੋਣਾਂ, ਕਮਿਸ਼ਨ ਨੇ 4,200 ਬੈਲਟ ਬਾਕਸ ਕੀਤੇ ਤਿਆਰ
ਸਰਕਾਰੀ ਸੰਮਤੀ GCMMF ਨੇ ਇਕ ਬਿਆਨ ਵਿਚ ਕਿਹਾ ਕਿ ਇਹ ਵਾਧਾ ਤਾਜ਼ੇ ਦੁੱਧ ਦੇ ਪ੍ਰਮੁੱਖ ਪੈਕੇਟਾਂ ‘ਤੇ ਲਾਗੂ ਹੋਵੇਗਾ ਤੇ ਪ੍ਰਤੀ ਲੀਟਰ ਲਗਭਗ 2.5, 3.5 ਫੀਸਦੀ ਦੇ ਵਾਧੇ ਦੇ ਬਰਾਬਰ ਹੋਵੇਗਾ। ਦੁੱਧ ਦੇ ਉਤਪਾਦਨ ਦੇ ਸੰਚਾਲਨ ਦੀ ਕੁੱਲ ਲਾਗਤ ਵਿਚ ਵਾਧੇ ਦੇ ਕਾਰਨ ਕੀਮਤਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ। ਇਸ ਸਾਲ ਪਸ਼ੂਆਂ ਦੇ ਚਾਰੇ, ਦੁੱਧ ਦੀ ਪੈਕੇਜਿੰਗ ਤੇ ਈਂਧਣ ਦੀ ਲਾਗਤ ਵਿਚ ਕਾਫੀ ਵਾਧਾ ਹੋਇਆ ਹੈ।ਇਸ ਤੋਂ ਪਹਿਲਾਂ ਅਮੂਲ ਨੇ ਆਖਰੀ ਵਾਰ ਦੁੱਧਦੇ ਰੇਟ 1 ਮਈ 2025 ਨੂੰ ਵਧਾਏ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









