ਗੂਗਲ ਨੇ ਆਪਣੇ Gemini AI ਚੈਟਬੋਟ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਗੂਗਲ ਨੇ ਕਿਹਾ ਕਿ ਉਹ ਇਸ ਸਾਲ ਦੀਆਂ ਗਲੋਬਲ ਚੋਣਾਂ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣ ਤੋਂ Gemini AI ਨੂੰ ਰੋਕ ਰਿਹਾ ਹੈ। ਕੰਪਨੀ ਨੇ ਇਹ ਫੈਸਲਾ ਚੋਣਾਂ ‘ਚ ਇਸ ਤਕਨੀਕ ਦੀ ਦੁਰਵਰਤੋਂ ਨੂੰ ਰੋਕਣ ਲਈ ਲਿਆ ਹੈ। ਇਹ ਅਪਡੇਟ ਅਜਿਹੇ ਸਮੇਂ ‘ਤੇ ਆਇਆ ਹੈ ਜਦੋਂ ਇਮੇਜ ਅਤੇ ਵੀਡੀਓ ਜਨਰੇਸ਼ਨ ਸਮੇਤ ਜਨਰੇਟਿਵ ਏਆਈ ਐਡਵਾਂਸਮੈਂਟਾਂ ਨੇ ਯੂਜ਼ਰਸ ਵਿੱਚ ਗਲਤ ਜਾਣਕਾਰੀ ਅਤੇ ਜਾਅਲੀ ਖਬਰਾਂ ਬਾਰੇ ਚਿੰਤਾਵਾਂ ਨੂੰ ਵਧਾ ਦਿੱਤਾ ਹੈ।
ਇਸ ਨੂੰ ਧਿਆਨ ‘ਚ ਰੱਖਦੇ ਹੋਏ ਸਰਕਾਰਾਂ ਇਸ ਤਕਨੀਕ ਨੂੰ ਰੈਗੂਲੇਟ ਕਰਨ ਬਾਰੇ ਸੋਚ ਰਹੀਆਂ ਹਨ। ਗੂਗਲ ਦੇ ਅਪਡੇਟ ਤੋਂ ਬਾਅਦ ਜਦੋਂ ਜੇਮਿਨੀ ਨੂੰ ਜੋਅ ਬਿਡੇਨ ਅਤੇ ਡੋਨਾਲਡ ਟਰੰਪ ਵਿਚਾਲੇ ਅਮਰੀਕੀ ਰਾਸ਼ਟਰਪਤੀ ਚੋਣਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਜਵਾਬ ਦਿੱਤਾ, ‘ਮੈਂ ਅਜੇ ਵੀ ਸਿੱਖ ਰਿਹਾ ਹਾਂ ਕਿ ਇਸ ਸਵਾਲ ਦਾ ਜਵਾਬ ਕਿਵੇਂ ਦੇਣਾ ਹੈ। ਇਸ ਦੌਰਾਨ ਗੂਗਲ ਸਰਚ ਦੀ ਕੋਸ਼ਿਸ਼ ਕਰੋ।
ਗੂਗਲ ਨੇ ਪਿਛਲੇ ਸਾਲ ਦਸੰਬਰ ‘ਚ Gemini AI ਚੈਟਬੋਟ ਨੂੰ ਲੈ ਕੇ ਇਹ ਫੈਸਲਾ ਲਿਆ ਸੀ। ਅਮਰੀਕਾ ‘ਚ ਇਸ ਦਾ ਐਲਾਨ ਕਰਦੇ ਹੋਏ ਗੂਗਲ ਨੇ ਕਿਹਾ ਸੀ ਕਿ ਇਸ ਅਪਡੇਟ ਨੂੰ ਚੋਣਾਂ ਤੋਂ ਪਹਿਲਾਂ ਲਾਗੂ ਕੀਤਾ ਜਾਵੇਗਾ। ਕੰਪਨੀ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ, “2024 ਵਿੱਚ ਦੁਨੀਆ ਭਰ ਵਿੱਚ ਹੋਣ ਵਾਲੀਆਂ ਬਹੁਤ ਸਾਰੀਆਂ ਚੋਣਾਂ ਦੀ ਤਿਆਰੀ ਵਿੱਚ ਅਤੇ ਬਹੁਤ ਜ਼ਿਆਦਾ ਸਾਵਧਾਨੀ ਵਰਤਦੇ ਹੋਏ ਅਸੀਂ ਚੋਣ-ਸਬੰਧਤ ਸਵਾਲਾਂ ਦੀਆਂ ਕਿਸਮਾਂ ਨੂੰ ਸੀਮਤ ਕਰ ਰਹੇ ਹਾਂ ਜਿਨ੍ਹਾਂ ਦਾ ਜੈਮਿਨੀ AI ਜਵਾਬ ਦੇਵੇਗਾ। ਅਮਰੀਕਾ ਤੋਂ ਇਲਾਵਾ ਇਸ ਸਾਲ ਦੱਖਣੀ ਅਫਰੀਕਾ ਅਤੇ ਭਾਰਤ ਸਮੇਤ ਕਈ ਵੱਡੇ ਦੇਸ਼ਾਂ ਵਿਚ ਰਾਸ਼ਟਰੀ ਚੋਣਾਂ ਹੋਣ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਸਿੱਖ ਔਰਤਾਂ ਨੂੰ ਹੈਲਮੇਟ ‘ਤੇ ਛੋਟ ਦੇਣ ‘ਤੇ ਹਾਈਕੋਰਟ ਸਖਤ, ਕੇਂਦਰ ਦੇ ਜਵਾਬ ‘ਤੇ ਪਾਈ ਝਾੜ
ਭਾਰਤ ਨੇ ਤਕਨੀਕੀ ਕੰਪਨੀਆਂ ਨੂੰ ਜਨਤਕ ਤੌਰ ‘ਤੇ ਗੈਰ-ਭਰੋਸੇਯੋਗ ਜਾਂ ਅੰਡਰ-ਟਰਾਇਲ AI ਟੂਲਸ ਨੂੰ ਰੋਲ ਆਊਟ ਕਰਨ ਤੋਂ ਪਹਿਲਾਂ ਸਰਕਾਰ ਦੀ ਮਨਜ਼ੂਰੀ ਲੈਣ ਅਤੇ ਉਨ੍ਹਾਂ ਨੂੰ ਗਲਤ ਜਵਾਬ ਦੇਣ ਦੀ ਸੰਭਾਵਨਾ ਵਜੋਂ ਲੇਬਲ ਕਰਨ ਲਈ ਕਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜੈਮਿਨੀ ਵੱਲੋਂ ਬਣਾਏ ਗਏ ਲੋਕਾਂ ਦੇ ਕੁਝ ਇਤਿਹਾਸਕ ਚਿੱਤਰਾਂ ਵਿੱਚ ਗਲਤੀਆਂ ਹੋਣ ਤੋਂ ਬਾਅਦ ਗੂਗਲ ਦੇ AI ਉਤਪਾਦਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹੀ ਕਾਰਨ ਹੈ ਕਿ ਗੂਗਲ ਨੂੰ ਪਿਛਲੇ ਮਹੀਨੇ ਦੇ ਅਖੀਰ ‘ਚ ਚੈਟਬੋਟ ਦੇ ਇਮੇਜ ਜਨਰੇਸ਼ਨ ਫੀਚਰ ਨੂੰ ਬੰਦ ਕਰਨਾ ਪਿਆ ਸੀ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਇਸ ਬਾਰੇ ਕਿਹਾ ਸੀ ਕਿ ਕੰਪਨੀ ਉਨ੍ਹਾਂ ਖਾਮੀਆਂ ਨੂੰ ਦੂਰ ਕਰਨ ਲਈ ਕੰਮ ਕਰ ਰਹੀ ਹੈ। ਪਿਚਾਈ ਨੇ ਚੈਟਬੋਟ ਦੇ ਜਵਾਬਾਂ ਨੂੰ ਪੱਖਪਾਤੀ ਅਤੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਵੀ ਕਿਹਾ।
ਵੀਡੀਓ ਲਈ ਕਲਿੱਕ ਕਰੋ -: