ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਬਾ ਬਰਫਾਨੀ ਦੀ ਪਹਿਲੀ ਤਸਵੀਰ ਸਾਹਮਣੇ ਆ ਗਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਵਿਚ ਦਿਖ ਰਿਹਾ ਹੈ ਕਿ 6 ਤੋਂ 7 ਫੁੱਟ ਦਾ ਸ਼ਿਵਲਿੰਗ ਆਪਣਾ ਆਕਾਰ ਲੈ ਚੁੱਕਾ ਹੈ। ਇਸ ਦੌਰਾਨ ਸੁਰੱਖਿਆ ਲਈ ਤਾਇਨਾਤ ਜਵਾਨਾਂ ਨੇ ਸਭ ਤੋਂ ਪਹਿਲਾਂ ਸ਼ਿਵਲਿੰਗ ਦੇ ਦਰਸ਼ਨ ਵੀ ਕੀਤੇ। ਅਮਰਾਥ ਯਾਤਰਾ ਇਸ ਸਾਲ 3 ਜੁਲਾਈ 2026 ਤੋਂ ਸ਼ੁਰੂ ਹੋ ਕੇ 9 ਅਗਸਤ 2026 ਤੱਕ ਚੱਲੇਗੀ।
ਇਨ੍ਹੀਂ ਦਿਨੀਂ ਰਸਤਿਆਂ ਵਿਚ ਸਾਧਾਰਨ ਥਾਵਾਂ ‘ਤੇ 6 ਤੋਂ 8 ਫੁੱਟ ਤੇ ਬਰਫ ਵਾਲੇ ਇਲਾਕਿਆਂ ਵਿਚ 10 ਤੋਂ 12 ਫੁੱਟ ਤੱਕ ਬਰਫ ਜੰਮੀ ਹੈ। ਬਾਲਟਾਲ ਮਾਰਗ ‘ਤੇ 9 ਕਿਲੋਮੀਟਰ ਤੇ ਨੁਨਵਾਨ-ਪਹਿਲਗਾਮ ਰਸਤੇ ‘ਤੇ 8 ਕਿਲੋਮੀਟਰ ਟ੍ਰੈਕ ਨਾਲ ਬਰਫ ਹਟਾਈ ਜਾ ਚੁੱਕੀ ਹੈ। ਟ੍ਰੈਕ ਨੂੰ 12 ਫੁੱਟ ਚੌੜਾ ਕਰਨ, ਸਤ੍ਹਾ ਸੁਧਾਰਨ, ਰਿਟੇਨਿੰਗ ਵਾਲ ਤੇ ਕਲਵਰਟ ਬਣਾਉਣ ਦਾ ਕੰਮ ਵੀ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ, ਗੈਰਕਾਨੂੰਨੀ ਤਰੀਕੇ ਨਾਲ ਪ/ਟਾਕੇ ਬਣਾਉਣ ਵਾਲੀ ਮਹਿਲਾ ਨੂੰ ਕੀਤਾ ਗ੍ਰਿਫ਼ਤਾਰ
ਇਸ ਵਾਰ ਬੇਸ ਕੈਂਪ ਵਿਚ ਟੈਂਟ ਦੀ ਜਗ੍ਹਾ ਪ੍ਰੀ-ਫੈਬ੍ਰਿਕੇਟਿਡ ਤੇ ਫਾਈਬਰ ਸਟ੍ਰਕਚਰ ਬਣਾਏ ਜਾ ਰਹੇ ਹਨ। ਇਸ ਨਾਲ ਸ਼ਰਧਾਲੂਆਂ ਨੂੰ ਆਧੁਨਿਕ ਤੇ ਆਰਾਮਦਾਇਕ ਰਿਹਾਇਸ਼ ਦੀ ਸਹੂਲਤ ਮਿਲ ਸਕੇਗੀ। ਫਾਈਬਰ ਸਟ੍ਰਕਚਰ ਤਾਪਮਾਨ ਵਿਚ ਅਚਾਨਕ ਗਿਰਾਵਟ ਤੇ ਮੀਂਹ ਨਾਲ ਨਿਪਟਣ ਵਿਚ ਕਾਰਗਰ ਰਹਿਣਗੇ। ਹਰ ਇਮਾਰ ਵਿਚ 48 ਕਮਰੇ ਹਨ। ਹਰ ਕਮਰੇ ਵਿਚ ਅਟੈਚਡ ਵਾਸ਼ਰੂਮ ਹੈ। ਗਰਮ-ਠੰਡੇ ਪਾਣੀ ਦੀਆਂ ਸਹੂਲਤਾਂ ਹੋਣਗੀਆਂ। ਇਸ ਇਮਾਰਤ ਵਿਚ ਪੈਂਟ੍ਰੀ ਵੀ ਬਣਾਈ ਜਾ ਰਹੀ ਹੈ। ਇਨ੍ਹਾਂ ਥਾਵਾਂ ‘ਤੇ ਤਿੰਨ ਸਾਲ ਪਹਿਲਾਂ ਕੰਮ ਸ਼ੁਰੂ ਹੋਇਆ ਸੀ ਜੋ ਹੁਣ ਪੂਰਾ ਹੋਣ ਵਾਲਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










