ਬੰਗਾਲੀ ਫਿਲਮ ਇੰਡਸਟਰੀ ਤੋਂ ਬਹੁਤ ਹੀ ਹੈਰਾਨ ਤੇ ਦੁਖਦ ਖਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਰਾਹੁਲ ਅਰੁਣੋਦਯ ਬੈਨਰਜੀ ਦਾ ਦੇਹਾਂਤ ਹੋ ਗਿਆ ਹੈ। ਇਕ ਸੀਰੀਅਲ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਖਬਰ ਨੇ ਨਾ ਸਿਰਫ ਉਨ੍ਹਾਂ ਦੇ ਪਰਿਵਾਰ ਤੇ ਕਰੀਬੀਆਂ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ ਸਗੋਂ ਪੂਰੀ ਫਿਲਮ ਇੰਡਸਟਰੀ ਵਿਚ ਸੋਗ ਦਾ ਮਾਹੌਲ ਹੈ।
ਰਾਹੁਲ ਬੈਨਰਜੀ ਇਨ੍ਹੀਂ ਦਿਨੀਂ ਸਟਾਰ ਜਲਸਾ ਦੇ ਲੋਕਪ੍ਰਿਯ ਸੀਰੀਅਲ ‘ਭੋਲੇ ਬਾਬਾ ਪਾਰ ਕਰੇਗਾ’ ਵਿਚ ਲੀਡ ਰੋਲ ਨਿਭਾ ਰਹੇ ਸਨ। ਇਸੇ ਸਿਲਸਿਲੇ ਵਿਚ ਪੂਰੀ ਸ਼ੂਟਿੰਗ ਯੂਨਿਟ ਦੀਫਾ ਕੋਲ ਤਲਸਾਰੀ ਪਹੁੰਚੀ ਸੀ। ਸ਼ੂਟਿੰਗ ਖਤਮ ਹੋਣ ਮਗਰੋਂ ਰਾਹੁਲ ਸੀਰੀਅਲ ਦੀ ਲੀਡ ਐਕਟ੍ਰੈਸ ਨਾਲ ਸਮੁੰਦਰ ਕਿਨਾਰੇ ਟਹਿਲਣ ਚਲੇ ਗਏ। ਇਸੇ ਦੌਰਾਨ ਉਹ ਲਹਿਰਾਂ ਦੀ ਚਪੇਟ ਵਿਚ ਆ ਗਏ ਤੇ ਪਾਣੀ ਵਿਚ ਡੁੱਬਣ ਲੱਗੇ। ਉਥੇ ਮੌਜੂਦ ਟੈਕਨੀਸ਼ੀਅਨਾਂ ਨੇ ਜਦੋਂ ਉਨ੍ਹਾਂ ਨੂੰ ਡੁੱਬਦੇ ਹੋਏ ਦੇਖਿਆ ਤਾਂ ਉਹ ਤੁਰੰਤ ਬਚਾਉਣ ਲਈ ਦੌੜੇ ਤੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਬਾਹਰ ਕੱਢਿਆ।
ਇਹ ਵੀ ਪੜ੍ਹੋ : ਪੈਟਰੋਲ ਪੰਪਾਂ ‘ਤੇ ਵੀ ਮਿਲੇਗਾ ਕੈਰੋਸਿਨ, ਕੇਂਦਰ ਦਾ ਵੱਡਾ ਫੈਸਲਾ, ਹਰ ਜ਼ਿਲ੍ਹੇ ਦੇ ਦੋ ਪੰਪਾਂ ‘ਤੇ ਹੋਵੇਗਾ ਉਪਲਬਧ
ਜਦੋਂ ਰਾਹੁਲ ਨੂੰ ਪਾਣੀ ਤੋਂ ਬਾਹਰ ਕੱਢਿਆ ਗਿਆ ਉਦੋਂ ਉਨ੍ਹਾਂ ਦੇ ਸਾਹ ਚੱਲ ਰਹੇ ਸਨ। ਤੁਰੰਤ ਉਨ੍ਹਾਂ ਨੂੰ ਕੋਲ ਦੇ ਦੀਘਾ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿਚ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ। ਹਾਲਾਂਕਿ ਅਜੇ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮੌਤ ਦੀ ਅਸਲੀ ਵਜ੍ਹਾ ਪਾਣੀ ਵਿਚ ਡੁੱਬਣਾ ਹੀ ਸੀ ਜਾਂ ਉਨ੍ਹਾਂ ਨੂੰ ਕੋਈ ਅਚਾਨਕ ਦਿਲ ਦਾ ਦੌਰਾ ਪਿਆ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









