ਪੰਜਾਬ ਸਰਕਾਰ 26 ਜਨਵਰੀ ਨੂੰ 125 ਨਵੇਂ ਆਮ ਆਦਮੀ ਕਲੀਨਿਕ ਜਨਤਾ ਨੂੰ ਸਮਰਪਿਤ ਕਰਨ ਦੀ ਤਿਆਰੀ ਵਿਚ ਹੈ। ਇਨ੍ਹਾਂ ਵਿਚੋਂ 112 ਦਾ ਕੰਮ ਪੂਰਾ ਹੋ ਚੁਕਾ ਹੈ। ਡਾਕਟਰ ਤੋਂ ਲੈ ਕੇ ਹੋਰ ਸਟਾਫ ਵੀ ਤਾਇਨਾਤ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਚ ਡਾਕਟਰ, ਫਾਰਮਾਸਿਸਟ ਤੇ ਲੈਬ ਅਸਿਸਟੈਂਟ ਸ਼ਾਮਲ ਹਨ ਜਿਵੇਂ ਹੀ ਕਲੀਨਿਕ ਸ਼ੁਰੂ ਹੋਣਗੇ ਤਾਂ ਸਟਾਫ ਆਪਣੀ ਡਿਊਟੀ ਸੰਭਾਲ ਲਵੇਗਾ।
ਇਸ ਤੋਂ ਪਹਿਲਾਂ 644 ਮੁਹੱਲਾ ਕਲੀਨਿਕ ਖੁੱਲ੍ਹ ਚੁੱਕੇ ਹਨ। ਇਨ੍ਹਾਂ ਦਾ ਫਾਇਦਾ ਲੋਕਾਂ ਵੱਲੋਂ ਚੁੱਕਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਵਿਦੇਸ਼ਾਂ ਵਿਚ ਪੰਜਾਬ ਦੇ ਸਿਹਤ ਮਾਡਲ ਦੀ ਚਰਚਾ ਹੋ ਚੁੱਕੀ ਹੈ। ਸਿਹਤ ਵਿਭਾਗ ਮੁਤਾਬਕ 10 ਕਲੀਨਿਕ ਅੰਮ੍ਰਿਤਸਰ, 9 ਬਠਿੰਡਾ, 3 ਫਰੀਦਕੋਟ, 2 ਫਿਰੋਜ਼ਪੁਰ, 6 ਗੁਰਦਾਸਪੁਰ, ਜਲੰਧਰ 10, ਕਪੂਰਥਲਾ 4, 16 ਲੁਧਿਆਣਾ, ਮੋਗਾ 3, ਪਠਾਨਕੋਟ 3, ਪਟਿਆਲਾ 7, ਸੰਗਰੂਰ 8, ਐੱਸਬੀਐੱਸ ਨਗਰ 2, ਸ੍ਰੀ ਮੁਕਤਸਰ ਸਾਹਿਬ 2, ਤਰਨਤਾਰਨ 11 ਖੋਲ੍ਹੇ ਜਾਣਗੇ। ਇਨ੍ਹਾਂ ਸਾਰੇ ਕਲੀਨਿਕਾਂ ਵਿਚ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਇਨ੍ਹਾਂ ਦੇ ਸ਼ੁਰੂ ਹੁੰਦੇ ਹੀ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਫਿਰ ਉਨ੍ਹਾਂ ਨੂੰ ਇਲਾਜ ਲਈ ਧੱਕੇ ਨਹੀਂ ਖਾਣੇ ਪੈਣਗੇ।
ਇਹ ਵੀ ਪੜ੍ਹੋ : ਰੋਜ਼ੀ-ਰੋਟੀ ਕਮਾਉਣ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾ/ਦਸੇ ‘ਚ ਮੌ.ਤ, 7 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼
ਆਮ ਆਦਮੀ ਕਲੀਨਿਕ ਸੀਐੱਮ ਭਗਵੰਤ ਮਾਨ ਦਾ ਡ੍ਰੀ ਪ੍ਰਾਜੈਕਟ ਹੈ। ਵੱਡੇ ਸ਼ਹਿਰਾਂ ਵਿਚ ਖੋਲ੍ਹੇ ਗਏ ਮੁਹੱਲਾ ਕਲੀਨਿਕ ਦਾ ਰਿਸਪਾਂਸ ਕਾਫੀ ਵਧੀਆ ਹੈ। ਅਜਿਹੇ ਵਿਚ ਸਰਕਾਰ ਨੇ 6 ਸ਼ਹਿਰਾਂ ਵਿਚ ਲਗਭਗ 30 ਨਵੇਂ ਕਲੀਨਿਕ ਖੋਲ੍ਹਣ ਦੀ ਯੋਜਨਾ ਤਿਆਰ ਕੀਤੀ ਹੈ। ਇਸ ਦੌਰਾਨ ਬਠਿੰਡਾ ਵਿਚ 5, ਮਾਨਸਾ 7, ਪਟਿਆਲਾ 6, ਸੰਗਰੂਰ 5, ਸ੍ਰੀ ਮੁਕਤਸਰ ਸਾਹਿਬ 2 ਤੇ ਮੋਹਾਲੀ ਵਿਚ 5 ਨਵੇਂ ਕਲੀਨਿਕ ਖੋਲ੍ਹੇ ਜਾਣੇ ਹਨ। ਇਨ੍ਹਾਂ ਜ਼ਿਲ੍ਹਿਆਂ ਦੇ ਸਾਰੇ ਡਿਪਟੀ ਕਮਿਸ਼ਨਰਾਂ ਤੇ ਸਿਵਲ ਸਰਜਨਾਂ ਨੂੰ 20 ਫਰਵਰੀ ਤੋਂ ਪਹਿਲਾਂ ਕਲੀਨਿਕ ਤਿਆਰ ਕਰਨ ਦੇ ਹੁਕਮ ਦਿੱਤੇ ਹੋਏ ਹਨ। ਤਾਂ ਕਿ ਇਨ੍ਹਾਂ ਨੂੰ ਫਰਵਰੀ ਮਹੀਨੇ ਵਿਚ ਸ਼ੁਰੂ ਕੀਤਾ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”