ਹਿਮਾਚਲ ਦੇ ਮੰਡੀ ਵਿਚ ਬੀਤੇ ਦਿਨੀਂ ਵੱਡਾ ਹਾਦਸਾ ਵਾਪਰ ਗਿਆ। ਮੰਡੀ-ਬਜੌਰਾ ਵਾਇਆ ਕਟੌਲਾ ਹਾਈਵੇ ‘ਤੇ ਦਰੰਗ ਦੇ ਟਿਹਰੀ ਕੋਲਜੀਪ 300 ਮੀਟਰ ਡੂੰਘੀ ਖੱਡ ਵਿਚ ਜਾ ਡਿੱਗੀ। ਹਾਦਸੇ ਵਿਚ 3 ਨੌਜਵਾਨਾਂ ਦੀ ਮੌਤ ਹੋ ਗਈ। ਤਿੰਨੋਂ ਨੌਜਵਾਨ ਮਨਾਲੀ ਵਿਚ ਖੋਇਆ ਪਨੀਰ ਦੀ ਸਪਲਾਈ ਦੇ ਕੇ ਪੰਜਾਬ ਪਰਤ ਰਹੇ ਸਨ।
ਥਾਣਾ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਕਮਾਂਦ ਪੁਲਿਸ ਇੰਚਾਰਜ ਆਲਮ ਰਾਮ ਦੀ ਅਗਵਾਈ ਵਿਚ ਟੀਮ ਨੂੰ ਮੌਕੇ ‘ਤੇ ਰਵਾਨਾ ਕਰ ਦਿੱਤਾ। ਸਥਾਨਕ ਲੋਕਾਂ ਦੀ ਮਦਦ ਨਾਲ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ। ਇਸ ਦੇ ਬਾਅਦ ਬਹੁਤ ਮੁਸ਼ਕਲ ਨਾਲ ਮ੍ਰਿਤਕ ਦੇਹਾਂ ਬਾਹਰ ਕੱਢੀਆਂ ਗਈਆਂ।
ਮ੍ਰਿਤਕਾਂ ਦੀ ਪਛਾਣ ਡਰਾਈਵਰ ਬਸ਼ੀਰ ਅਲੀ (23) ਪੁੱਤਰ ਭੀਲੋਵਾਸੀ ਵੈਰਮਪੁਰ ਜ਼ਿਲ੍ਹਾ ਰੋਪੜ ਪੰਜਾਬ, ਸਲੀਮ ਪੁੱਤਰ ਅਲੀ ਹੁਸੈਨ ਵਾਸੀ ਪਿੰਜੌਰ ਹਰਿਆਣਾ ਤੇ ਆਜਮ ਪੁੱਤਰ ਸ਼ਰਾਫਤ ਅੰਸਾਰੀ ਵਾਸੀ ਜਵਰੇੜਾ ਰੁੜਕੀ ਜ਼ਿਲ੍ਹਾ ਹਰਿਦੁਆਰ ਵਜੋਂ ਹੋਈ ਹੈ।
ਤਿੰਨੋਂ ਨੌਜਵਾਨ ਖੋਇਆ ਪਨੀਰ ਦਾ ਕਾਰੋਬਾਰ ਕਰਦੇ ਸਨ। ਮਨਾਲੀ ਵਿਚ ਸਪਲਾਈ ਦੇ ਕੇ ਤਿੰਨੋਂ ਨੌਜਵਾਨ ਜੀਪ ਤੋਂ ਪਰਤ ਰਹੇ ਸਨ। ਸਵੇਰੇ ਉਨ੍ਹਾਂ ਨੇ ਬਜੌਰਾ ਵਿਚ ਸਪਲਾਈ ਦਿੱਤੀ। ਉਥੋਂ ਰੋਪੜ ਪਰਤ ਰਹੇ ਸਨ। ਲਗਭਗ 7 ਵਜੇ ਟਿਹਰੀ ਨੇੜੇ ਮਰੋਗੀ ਨਾਲਾ ਵਿਚ ਜੀਪ ਬੇਕਾਬੂ ਹੋ ਕੇ ਖੱਡ ਵਿਚ ਜਾ ਡਿੱਗੀ ਜਿਸ ਵਿਚ ਤਿੰਨਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਫਲਾਈਓਵਰ ‘ਤੇ ਵਾਪਰਿਆ ਵੱਡਾ ਹਾ/ਦਸਾ, ਕਈ ਗੱਡੀਆਂ ਆਪਸ ‘ਚ ਟਕਰਾਈਆਂ, ਖੁੱਲ੍ਹੇ ਏਅਰਬੈਗ
ਡੀਐੱਸਪੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇਹਾਂ ਨੂੰ ਜ਼ੋਨਲ ਹਸਪਤਾਲ ਮੰਡੀ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੇ ਗਏ ਹਨ। ਡਰਾਈਵਰ ਨੂੰ ਝਪਕੀ ਆਉਣ ਦੀ ਵਜ੍ਹਾ ਨਾਲ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ। ਪੁਲਿਸ ਘਟਨਾ ਦੇ ਕਾਰਨਾਂ ਦੀ ਛਾਣਬੀਣ ਕਰ ਰਹੀ ਹੈ। ਮੌਕੇ ‘ਤੇ ਮਿਲੇ ਗੱਡੀ ਦੇ ਦਸਤਾਵੇਜ਼ ਮੁਤਾਬਕ ਜੀਪ ਰੋਪੜ ਵਾਸੀ ਜਸਵੀਰ ਸਿੰਘ ਦੇ ਨਾਂ ‘ਤੇ ਹੈ।
ਵੀਡੀਓ ਲਈ ਕਲਿੱਕ ਕਰੋ -: