ਈਡੀ ਨੇ ਐਸੋਸੀਏਟਿਡ ਜਨਰਲਸ ਲਿਮਟਿਡ (AJL) ਦੀ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਅਸਥਾਈ ਤੌਰ ‘ਤੇ ਕੁਰਕ ਕਰਨ ਦਾ ਹੁਕਮ ਜਾਰੀ ਕੀਤਾ ਹੈ। ਇਹ ਐੈਕਸ਼ਨ ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਵੱਲੋਂ ਕੀਤਾ ਗਿਆ ਹੈ। ਜਿਸ ਤਹਿਤ 751.9 ਕਰੋੜ ਦੀ ਜਾਇਦਾਦ ਨੂੰ ਕੁਰਕ ਕੀਤਾ ਹੈ।
ਦੱਸ ਦੇਈਏ ਕਿ ਇਸ ਮਾਮਲੇ ਵਿਚ ਪਹਿਲਾਂ ਵੀ ਸੋਨੀਆ ਤੇ ਰਾਹੁਲ ਗਾਂਧੀ ਤੋਂ ਪੁੱਛਗਿਛ ਹੋ ਚੁੱਕੀ ਹੈ। ਈਡੀ ਨੇ ਕਿਹਾ ਕਿ ਜ਼ਬਤ ਕੀਤੀ ਗਈ ਜਾਇਦਾਦ ਵਿਚ ਏਜੀਐੱਲ ਦੀ ਦਿੱਲੀ, ਮੁੰਬਈ ਤੇ ਲਖਨਊ ਸਣੇ ਕਈ ਥਾਵਾਂ ਦੀ ਪ੍ਰਾਪਰਟੀ ਹੈ। ਇਸ ਦੀ ਕੁੱਲ ਕੀਮਤ 661.69 ਕਰੋੜ ਰੁਪਏ ਹੈ। ਈਡੀ ਨੇ ਦੱਸਿਆ ਕਿ ਯੰਗ ਇੰਡੀਆ ਦੀ ਪ੍ਰਾਪਰਟੀ ਦੀ ਕੀਮਤ 90.21 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ : ਬਠਿੰਡਾ ‘ਚ ਕਿਸਾਨ ਨੇ ਜੀਵਨ ਲੀਲਾ ਕੀਤੀ ਸਮਾਪਤ, ਪਰਾਲੀ ਸਾੜਨ ਮਗਰੋਂ ਪੁਲਿਸ ਦੇ ਡਰੋਂ ਚੁੱਕਿਆ ਖੌਫ਼ਨਾਕ ਕਦਮ
ਈਡੀ ਦੇ ਇਸ ਐਕਸ਼ਨ ‘ਤੇ ਕਾਂਗਰਸ ਨੇਤਾ ਨੇ ਭਾਜਪਾ ਨੂੰ ਨਿਸ਼ਾਨੇ ‘ਤੇ ਲਿਆ ਹੈ। ਅਭਿਸ਼ੇਕ ਮਨੂ ਸਿੰਘਵੀ ਨੇ ਲਿਖਿਆ ਈਟੀ ਦੁਆਰਾ ਏਜੇਐੱਲ ਜਾਇਦਾਦਾਂ ਦੀ ਕੁਰਕੀ ਦੀਆਂ ਖਬਰਾਂ ਹਰੇਕ ਸੂਬੇ ਵਿਚ ਚੱਲ ਰਹੀਆਂ ਚੋਣਾਂ ਵਿਚ ਨਿਸ਼ਚਿਤ ਹਾਰ ਤੋਂ ਧਿਆਨ ਹਟਾਉਣ ਦੀ ਉਨ੍ਹਾਂ ਦੀ ਨਿਰਾਸ਼ਾ ਨੂੰ ਦਰਸਾਉਂਦੀ ਹੈ।ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਵੱਲੋਂ ਚੋਣਾਂ ਦੇ ਵਿਚਕਾਰ ਧਿਆਨ ਹਟਾਉਣ ਲਈ ਇਹ ਧੋਖੇ, ਝੂਠ ਅਤੇ ਝੂਠ ਦਾ ਪਹਿਲਾਂ ਤੋਂ ਬਣਾਇਆ ਢਾਂਚਾ ਹੈ । ਭਾਜਪਾ ਦਾ ਕੋਈ ਵੀ ਸਹਿਯੋਗੀ – ਸੀਬੀਆਈ, ਈਡੀ ਜਾਂ ਆਈਟੀ ਭਾਜਪਾ ਦੀ ਅਗਾਮੀ ਹਾਰ ਨੂੰ ਰੋਕ ਨਹੀਂ ਸਕਦਾ।