ਤਰਨਤਾਰਨ ਜ਼ਿਮਨੀ ਚੋਣ ਚੋਣ ਦੇ ਨਤੀਜੇ ਸਾਹਮਣੇ ਆ ਗਏ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ 12,091 ਵੋਟਾਂ ਨਾਲ ਚੋਣ ਜਿੱਤ ਲਈ ਹੈ। ਹਰਮੀਤ ਸਿੰਘ ਸੰਧੂ ਨੂੰ ਕੁਲ 42,649 ਵੋਟਾਂ ਪਈਆਂ। ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਤੋਂ 12,091 ਵੋਟਾਂ ਦੇ ਫਰਕ ਨਾਲ ਹਾਰ ਗਏ। ਸੁਖਵਿੰਦਰ ਕੌਰ ਰੰਧਾਵਾ ਨੂੰ 30,558 ਵੋਟਾਂ ਪਈਆਂ। ਆਮ ਆਦਮੀ ਪਾਰਟੀ ਦੀ ਜਿੱਤ ਐਲਾਨਣ ਤੋਂ ਪਹਿਲਾਂ ਹੀ ਪਾਰਟੀ ਵਰਕਰਾਂ ਨੇ ਆਪਣੇ ਦਫਤਰਾਂ ਵਿਚ ਢੋਲ ਦੀ ਥਾਪ ‘ਤੇ ਭੰਗੜੇ ਪਾਉਣੇ ਤੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ। ਦਰਅਸਲ ਤੀਜੇ ਗੇੜ ਦੀ ਗਿਣਤੀ ਤੋਂ ਬਾਅਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਅੱਗੇ ਵਧੇ ਤੇ ਆਪਣੀ ਲੀਡ ਬਰਕਰਾਰ ਰੱਖੀ।
ਤਰਨਤਾਰਨ ਜ਼ਿਮਨੀ ਚੋਣ ‘ਚ AAP ਦੀ ਸ਼ਾਨਦਾਰ ਜਿੱਤ ‘ਤੇ ਅਰਵਿੰਦ ਕੇਜਰੀਵਾਲ ਨੇ ਸਮੁੱਚੀ ਲੀਡਰਸ਼ਿਪ ਤੇ ਵਲੰਟੀਅਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ “ਪੰਜਾਬ ਨੇ ਇੱਕ ਵਾਰ ਫਿਰ ‘AAP’ ‘ਤੇ ਆਪਣਾ ਭਰੋਸਾ ਜਤਾਇਆ ਹੈ, ਇਹ ਜਿੱਤ ਲੋਕਾਂ ਤੇ ਹਰ ਮਿਹਨਤੀ ਵਰਕਰ ਦੀ ਜਿੱਤ ਹੈ। ਇਸ ਜਿੱਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਲੋਕ ਕੰਮ ਦੀ ਰਾਜਨੀਤੀ ਤੇ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਪਸੰਦ ਕਰਦੇ ਹਨ।”

‘ਆਪ’ 15ਵੇਂ ਦੌਰ ਦੀ ਗਿਣਤੀ
ਆਪ- ਹਰਮੀਤ ਸਿੰਘ ਸੰਧੂ- 40,169
ਵਾਰਿਸ ਪੰਜਾਬ – ਮਨਦੀਪ ਸਿੰਘ – 18,315
ਅਕਾਲੀ ਦਲ- ਸੁਖਵਿੰਦਰ ਕੌਰ ਰੰਧਾਵਾ- 28,852
ਕਾਂਗਰਸ – ਕਰਨਬੀਰ ਸਿੰਘ ਬੁਰਜ – 14,010
ਭਾਜਪਾ – ਹਰਜੀਤ ਸਿੰਘ ਸੰਧੂ – 5,762
ਨੋਟਾ – 573
14ਵੇਂ ਰਾਊਂਡ ਤੋਂ ਬਾਅਦ ‘ਆਪ’ ਦੀ ਲੀਡ 11,000 ਨੂੰ ਪਾਰ ਕਰ ਗਈ ਹੈ।
ਆਪ- ਹਰਮੀਤ ਸਿੰਘ ਸੰਧੂ- 37,582
ਵਾਰਿਸ ਪੰਜਾਬ – ਮਨਦੀਪ ਸਿੰਘ – 17,052
ਅਕਾਲੀ ਦਲ- ਸੁਖਵਿੰਦਰ ਕੌਰ ਰੰਧਾਵਾ- 26,465
ਕਾਂਗਰਸ – ਕਰਨਬੀਰ ਸਿੰਘ ਬੁਰਜ – 24,773
ਭਾਜਪਾ – ਹਰਜੀਤ ਸਿੰਘ ਸੰਧੂ – 5,316
ਨੋਟਾ – 528
‘ਆਪ’ ਦੀ ਲੀਡ: 11,117
ਇਹ ਵੀ ਪੜ੍ਹੋ : PU ਵਾਲੀ ਵਾਇਰਲ ਕੁੜੀ ਦੇ ਮੁਰੀਦ ਹੋਏ ਦਿਲਜੀਤ ਦੋਸਾਂਝ, ਸ਼ੋਅ ‘ਚ ਕਹੀ ਵੱਡੀ ਗੱਲ
ਆਮ ਆਦਮੀ ਪਾਰਟੀ ਵੱਲੋਂ ਹਰਮੀਤ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਵਿੰਦਰ ਕੌਰ ਰੰਧਾਵਾ, ਕਾਂਗਰਸ ਪਾਰਟੀ ਵੱਲੋਂ ਕਰਨਬੀਰ ਬੁਰਜ ਅਤੇ ਭਾਜਪਾ ਵੱਲੋਂ ਹਰਜੀਤ ਸਿੰਘ ਸੰਧੂ ਚੋਣ ਮੈਦਾਨ ਵਿਚ ਸਨ। ਮਨਦੀਪ ਸਿੰਘ ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਚੋਣ ਲੜ ਰਹੇ ਸਨ। ਪੂਰੇ ਮੁਕਾਬਲੇ ਵਿਚ ਅਕਾਲੀ ਦਲ ਦੂਜੇ ਨੰਬਰ ‘ਤੇ ਰਹੀ, ਜਦਕਿ ਅਕਾਲੀ ਦਲ ਵਾਰਿਸ ਪੰਜਾਬ ਨੇ ਬੀਜੇਪੀ ਨੂੰ ਵੀ ਪਛਾੜ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
























