ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਅਗੰਮਪੁਰ ਵਿਖੇ ਅੱਜ ਦਿਨ-ਦਿਹਾੜੇ ਆਪ ਲੀਡਰ ਅਤੇ ਕਾਰੋਬਾਰੀ ਨਿਤਿਨ ਨੰਦਾ ਉੱਤੇ ਗੋਲੀਆਂ ਚਲਾਉਣ ਦ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਵਿਆਹ ਸਮਾਗਮ ਵਿਚ ਨਿਤਿਨ ਨੰਦਾ ਰੋਟੀ ਖਾ ਰਹੇ ਸਨ। ਗੋਲੀਆਂ ਦੀ ਆਵਾਜ ਸੁਣਦੇ ਹੀ ਹਫੜਾ-ਦਫੜੀ ਮਚ ਗਈ। ਇਸ ਮਗਰੋਂ ਨਿਤਿਨ ਨੰਦਾ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ।

ਮਿਲੀ ਜਾਣਕਾਰੀ ਦੇ ਮੁਤਾਬਕ ਨਿਤਿਨ ਨੰਦਾ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਹੈ, ਜਿੱਥੇ ਡਾਕਟਰ ਮੁੱਢਲੀ ਜਾਂਚ ਕਰ ਰਹੇ ਹਨ। ਡਾਕਟਰਾਂ ਮੁਤਾਬਕ ਸਿਰ ਦੇ ਵਿੱਚ ਗੋਲੀ ਦਾ ਨਿਸ਼ਾਨ ਹੈ। ਮੁੱਢਲੀ ਸਹਾਇਤਾ ਦੇਣ ਮਗਰੋਂ ਗੰਭੀਰ ਹਾਲਤ ਵੇਖਦੇ ਹੋਏ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਮੁਅੱਤਲ DIG ਹਰਚਰਨ ਸਿੰਘ ਭੁੱਲਰ ਨਾਲ ਜੁੜੀ ਵੱਡੀ ਅਪਡੇਟ, ਵਿਚੋਲੀਏ ਕ੍ਰਿਸ਼ਨੂੰ ਸ਼ਾਰਦਾ ਦੀ ਮੋਹਾਲੀ ਅਦਾਲਤ ‘ਚ ਹੋ ਰਹੀ ਪੇਸ਼ੀ
ਦੂਜੇ ਪਾਸੇ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ ਕਿ ਇਹ ਆਪਸੀ ਕੋਈ ਰੰਜਿਸ਼ ਦਾ ਮਾਮਲਾ ਹੈ ਜਾਂ ਕੋਈ ਹੋਰ ਮਾਮਲਾ ਸਾਹਮਣੇ ਆਉਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਨਿਤਿਨ ਨੰਦਾ ਸਾਬਕਾ ਸ਼ਿਵ ਸੈਨਾ ਪ੍ਰਧਾਨ ਜਿਲ੍ਹਾ ਰੋਪੜ ਅਤੇ ਪਹਿਲਾਂ ਆਜ਼ਾਦ ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਜੋਂ ਵੀ ਅਨੰਦਪੁਰ ਸਾਹਿਬ ਹਲਕੇ ਤੋਂ ਲੜ ਚੁੱਕੇ ਹਨ। ਉਨ੍ਹਾਂ ਕੋਲ ਇਸ ਵੇਲੇ ਉਪ ਪ੍ਰਧਾਨ ਜਿਲ੍ਹਾ ਰੋਪੜ ਆਮ ਆਦਮੀ ਪਾਰਟੀ ਦਾ ਅਹੁਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























