ਅੰਮ੍ਰਿਤਸਰ ਨੂੰ ਨਵਾਂ ਮੇਅਰ ਮਿਲ ਗਿਆ ਹੈ। ਆਮ ਆਦਮੀ ਪਾਰਟੀ (ਆਪ) ਦੇ ਜਤਿੰਦਰ ਸਿੰਘ ਮੋਤੀ ਭਾਟੀਆ ਅੰਮ੍ਰਿਤਸਰ ਦੇ ਨਵੇਂ ਮੇਅਰ ਬਣੇ ਹਨ। ਉਨ੍ਹਾਂ ਤੋਂ ਇਲਾਵਾ ਪ੍ਰਿਅੰਕਾ ਸ਼ਰਮਾ ਸੀਨੀਅਰ ਡਿਪਟੀ ਮੇਅਰ ਅਤੇ ਅਨੀਤਾ ਰਾਣੀ ਡਿਪਟੀ ਮੇਅਰ ਬਣੇ ਹਨ। 85 ਵਾਰਡਾਂ ਵਾਲੇ ਅੰਮ੍ਰਿਤਸਰ ਵਿੱਚ ਮੇਅਰ ਲਈ 46 ਕੌਂਸਲਰਾਂ ਦਾ ਬਹੁਮਤ ਜ਼ਰੂਰੀ ਸੀ। ਚੋਣਾਂ ਵਿੱਚ ਕਾਂਗਰਸ ਦੇ ਸਭ ਤੋਂ ਵੱਧ 40 ਕੌਂਸਲਰ ਸਨ।
ਆਮ ਆਦਮੀ ਪਾਰਟੀ ਦੇ 24 ਕੌਂਸਲਰ ਜਿੱਤੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ 7 ਆਜ਼ਾਦ ਅਤੇ 2 ਭਾਜਪਾ ਕੌਂਸਲਰਾਂ ਦੀ ਹਮਾਇਤ ਦਾ ਵੀ ਦਾਅਵਾ ਕੀਤਾ ਸੀ। ਕਾਂਗਰਸ ਨੇ ਇੱਕ ਆਜ਼ਾਦ ਦੀ ਹਮਾਇਤ ਦਾ ਦਾਅਵਾ ਕਰਦਿਆਂ 41 ਕੌਂਸਲਰਾਂ ਦੀ ਹਮਾਇਤ ਦਾ ਦਾਅਵਾ ਕੀਤਾ ਸੀ। ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਕਾਂਗਰਸ ਮੇਅਰ ਬਣਾਉਣ ‘ਚ ਨਾਕਾਮ ਰਹੀ।

ਮੇਅਰ ਬਣਨ ਮਗਰੋਂ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਵਿਧਾਇਕਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ। ਅੰਮ੍ਰਿਤਸਰ ਦੇ ਬੁਨਿਆਦੀ ਮੁੱਦਿਆਂ ‘ਤੇ ਪਹਿਲਾਂ ਕੰਮ ਕੀਤਾ ਜਾਵੇਗਾ। ਸ਼ਹਿਰ ਵਿੱਚ ਸਫ਼ਾਈ ਅਤੇ ਸੀਵਰੇਜ ਦਾ ਮਸਲਾ ਜਲਦੀ ਹੱਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਉਤਰਾਖੰਡ ਨੇ ਰਚਿਆ ਇਤਿਹਾਸ, UCC ਲਾਗੂ ਕਰਨ ਵਾਲਾ ਬਣਿਆ ਪਹਿਲਾ ਸੂਬਾ
ਇਸ ਦੌਰਾਨ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਜਸਬੀਰ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਵਧਾਈ ਦਿੰਦੇ ਹਾਂ ਕਿਉਂਕਿ ‘ਆਪ’ ਅੰਮ੍ਰਿਤਸਰ ਦਾ ਮੇਅਰ ਬਣ ਗਿਆ ਹੈ। ‘ਆਪ’ ਨੇ ਮੋਤੀ ਭਾਟੀਆ ਨੂੰ ਮੇਅਰ ਨਿਯੁਕਤ ਕੀਤਾ ਹੈ। ਭਾਟੀਆ ਬਹੁਮਤ ਨਾਲ ਚੋਣ ਜਿੱਤ ਗਏ, ਜਿਨ੍ਹਾਂ ਨੂੰ ਅਸੀਂ ਵਧਾਈ ਦਿੰਦੇ ਹਾਂ।
ਵੀਡੀਓ ਲਈ ਕਲਿੱਕ ਕਰੋ -:
























