ਪੰਜਾਬ ਵਿਚ ਦਿਨੋ-ਦਿਨ ਠੰਡ ਵਧਦੀ ਜਾ ਰਹੀ ਹੈ। ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਕਾਰਨ ਵੀ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਨੀਵਾਰ ਨੂੰ ਲੁਧਿਆਣਾ, ਅੰਮ੍ਰਿਤਸਰ ਤੇ ਫ਼ਤਹਿਗੜ੍ਹ ਸਾਹਿਬ ਪੰਜਾਬ ਦੇ ਸਭ ਤੋਂ ਠੰਢੇ ਇਲਾਕੇ ਰਹੇ। ਇਨ੍ਹਾਂ ਸ਼ਹਿਰਾਂ ਦਾ ਤਾਪਮਾਨ 4.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਫ਼ਰੀਦਕੋਟ ’ਚ 4.2, ਗੁਰਦਾਸਪੁਰ ’ਚ 4.3, ਮੋਗੇ ’ਚ 4.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਮੌਸਮ ਵਿਭਾਗ ਵੱਲੋਂ ਅਗਲੇ ਪੰਜ ਦਿਨਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਦੇ ਕੁਝ ਖੇਤਰਾਂ ਵਿੱਚ ਸਵੇਰੇ ਸੰਘਣੀ ਧੁੰਦ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਠੰਢ ਹੋਰ ਵੱਧ ਸਕਦੀ ਹੈ।
ਦਿਨ ਵੇਲੇ ਤਾਂ ਧੁੱਪ ਨਿਕਲਣ ਕਾਰਨ ਪਾਰਾ ਠੀਕ ਰਹਿੰਦਾ ਹੈ ਪਰ ਜਿਵੇਂ ਹੀ ਸ਼ਾਮ ਪੈਂਦੀ ਹੈ ਠੰਡ ਵਧਣੀ ਸ਼ੁਰੂ ਹੋ ਜਾਂਦੀ ਹੈ। IMD ਮੁਤਾਬਕ 20 ਦਸੰਬਰ ਤੱਕ ਪੰਜਾਬ ’ਚ ਸੰਘਣੀ ਧੁੰਦ ਪਵੇਗੀ। ਸੋਮਵਾਰ ਨੂੰ ਤਾਪਮਾਨ ਦੋ ਤੋਂ ਤਿੰਨ ਡਿਗਰੀ ਹੋਰ ਡਿੱਗ ਸਕਦਾ ਹੈ। ਹਾਲਾਂਕਿ ਬਾਰਿਸ਼ ਦੀ ਅਜੇ ਸੰਭਾਵਨਾ ਨਹੀਂ।
ਵੀਡੀਓ ਲਈ ਕਲਿੱਕ ਕਰੋ : –