ਇੰਡੀਅਨ ਪ੍ਰੀਮੀਅਰ ਲੀਗ 2023 ਦਾ ਫਾਈਨਲ ਮੁਕਾਬਲਾ ਅੱਜ ਚੇਨਈ ਸੁਪਰ ਕਿੰਗਸ ਤੇ ਗੁਜਰਾਤ ਟਾਈਟਨਸ ਵਿਚ ਖੇਡਿਆ ਜਾ ਰਿਹਾ ਹੈ ਪਰ ਇਸ ਤੋਂ ਠੀਕ ਪਹਿਲਾਂ ਚੇਨਈ ਟੀਮ ਦੇ ਸਟਾਰ ਪਲੇਅਰ ਅੰਬਾਤੀ ਰਾਇਡੂ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ IPL ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਹ ਫਾਈਨਲ ਮੁਕਾਬਲਾ ਉਨ੍ਹਾਂ ਦਾ ਆਖਰੀ ਮੈਚ ਹੋਵੇਗਾ।
ਰਾਇਡੂ ਨੇ ਇਹ ਜਾਣਕਾਰੀ ਟਵੀਟ ਜ਼ਰੀਏ ਦਿੱਤੀ। ਉਨ੍ਹਾਂ ਨੇ ਪੋਸਟ ਵਿਚ ਲਿਖਿਆ ਦੋ ਗ੍ਰੇਟ ਟੀਮਾਂ ਮੁੰਬਈ ਤੇ ਸੀਐੱਸਕੇ ਲਈ ਖੇਡਿਆ। 204 ਮੈਚ, 14 ਸੀਜ਼ਨ, 11 ਪਲੇਆਫ, 8 ਫਾਈਨਲ, 5 ਟਰਾਫੀ, ਉਮੀਦ ਹੈ ਅੱਜ ਰਾਤ ਛੇਵਾਂ ਜਿੱਤਾਂਗਾ।
37 ਸਾਲ ਦੇ ਰਾਇਡੂ ਨੇ ਲਿਖਿਆ ਇਹ ਕਾਫੀ ਲੰਬਾ ਸਫਰ ਰਿਹਾ ਹੈ। ਮੈਂ ਫੈਸਲਾ ਕੀਤਾ ਹੈ ਕਿ ਅੱਜ ਰਾਤ ਦਾ ਫਾਈਨਲ ਆਈਪੀਐੱਲ ਵਿਚ ਮੇਰਾ ਆਖਰੀ ਮੈਚ ਹੋਵੇਗਾ। ਮੈਨੂੰ ਅਸਲ ਵਿਚ ਇਸ ਗ੍ਰੇਟ ਟੂਰਨਾਮੈਂਟ ਨੂੰ ਖੇਡਣ ਵਿਚ ਬਹੁਤ ਮਜ਼ਾ ਆਇਆ। ਤੁਹਾਡਾ ਸਾਰਿਆਂ ਦਾ ਧੰਨਵਾਦ। ਕੋਈ ਯੂ ਟਰਨ ਨਹੀਂ ਹੈ।
ਦੱਸ ਦੇਈਏ ਕਿ ਅੰਬਾਤੀ ਰਾਇਡੂ ਨੇ ਅੱਜ ਹੋਣ ਵਾਲੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਤੱਕ 203 ਆਈਪੀਐੱਲ ਮੈਚਾਂ ਵਿਚ ਹਿੱਸਾ ਲਿਆ। ਇਸ ਦੌਰਾਨ ਰਾਇਡੂ ਨੇ 28.29 ਦੀ ਔਸਤ ਨਾਲ 4320 ਦੌੜਾਂ ਬਣਾਈਆਂ। ਇਸ ਦੌਰਾਨ 22 ਅਰਧ ਸੈਂਕੜੇ ਤੇ 1 ਸੈਂਕੜਾ ਲਗਾਇਆ।
ਹਾਲਾਂਕਿ ਰਾਇਡੂ ਲਈ ਆਈਪੀਐੱਲ 2023 ਦਾ ਸੀਜ਼ਨ ਕੁਝ ਖਾਸ ਨਹੀਂ ਰਿਹਾ ਤੇ ਉਹ 15 ਮੈਚਾਂ ਵਿਚ 15.44 ਦੀ ਐਵਰੇਜ ਨਾਲ 139 ਦੌੜਾਂ ਹੀ ਬਣਾ ਸਕਿਆ। ਅੰਬਾਤੀ ਰਾਇਡੂ ਵੀ 5 ਵਾਰ IPL ਖਿਤਾਬ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ ਹਨ। ਉਨ੍ਹਾਂ ਨੇ 2013, 2015, 2017 ਵਿਚ ਮੁੰਬਈ ਇੰਡੀਅਨਸ ਲਈ ਖਿਤਾਬ ਜਿੱਤਿਆ ਸੀ ਜਦੋਂ ਕਿ 2018 ਤੇ 2021 ਆਈਪੀਐੱਲ ਸੀਜਨ ਵਿਚ ਚੇਨਈ ਟੀਮ ਲਈ ਖਿਤਾਬ ਜਿੱਤਿਆ ਸੀ।
ਰਾਇਡੂ ਨੇ ਸੰਨਿਆਸ ਦਾ ਐਲਾਨ ਕਰਦੇ ਹੋਏ ਟਵੀਟ ਕੀਤਾ। ਉਸ ਵਿਚ ਸਾਫ ਤੌਰ ‘ਤੇ ਲਿਖਿਆ ਹੈ ਕਿ ਉਹ ਆਪਣਾ ਸੰਨਿਆਸ ਲੈਣ ਦਾ ਫੈਸਲਾ ਨਹੀਂ ਬਦਲਣਗੇ। ਯਾਨੀ ਉਹ ਰਿਟਾਇਰਮੈਂਟ ਤੋਂ ਯੂ-ਟਰਨ ਨਹੀਂ ਲੈਣਗੇ। ਇਸ ਵਾਰ ਉਨ੍ਹਾਂ ਦਾ ਸੰਨਿਆਸ ਦਾ ਇਰਾਦਾ ਪੱਕਾ ਹੈ।
ਇਸ ਤੋਂ ਪਹਿਲਾਂ ਵੀ ਅੰਬਾਤੀ ਰਾਇਡੂ ਨੂੰ 2019 ਵਨਡੇ ਵਰਲਡ ਕੱਪ ਲਈ ਟੀਮ ਇੰਡੀਆ ਵਿਚ ਜਗ੍ਹਾ ਨਹੀਂ ਮਿਲੀ ਸੀ। ਉਨ੍ਹਾਂ ਦਾ ਨਾਂ ਵਰਲਡ ਕੱਪ ਲਈ ਸਟੈਂਡਬਾਈ ਵਜੋਂ ਸ਼ਾਮਲ ਸੀ। ਨਾਇਡੂ ਨੇ ਨਾਰਾਜ਼ ਹੋ ਕੇ ਜੁਲਾਈ 2019 ਵਿਚ ਕ੍ਰਿਕਟ ਦੇ ਤਿੰਨੋਂ ਫਾਰਮੈਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ : ਮਮਤਾ ਬੈਨਰਜੀ ਨੇ ਪਹਿਲਵਾਨਾਂ ਨਾਲ ਪੁਲਿਸ ਦੀ ਹੱਥੋਂਪਾਈ ਦੀ ਕੀਤੀ ਨਿੰਦਾ, ਕਿਹਾ-‘ਮੈਂ ਉਨ੍ਹਾਂ ਨਾਲ ਖੜ੍ਹੀ ਹਾਂ’
ਹਾਲਾਂਕਿ ਇਸਦੇ ਦੋ ਮਹੀਨੇ ਬਾਅਦ ਉੁਨ੍ਹਾਂ ਨੇ ਸੰਨਿਆਸ ਤੋੜ ਦਿੱਤਾ ਤੇ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਨੂੰ ਈਮੇਲ ਭੇਜ ਕੇ ਦੁਬਾਰਾ ਕ੍ਰਿਕਟ ਖੇਡਣ ਦੀ ਇੱਛਾ ਪ੍ਰਗਟਾਈ। ਇਸ ਤੋਂ ਪਹਿਲਾਂ 2018 ਵਿਚ ਹੀ ਰਾਇਡੂ ਨੇ ਸੀਮਤ ਓਵਰ ‘ਤੇ ਧਿਆਨ ਲਗਾਉਣ ਲਈ ਪ੍ਰਥਮ ਸ਼੍ਰੇਣੀ ਦੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: