ਅਮੂਲ ਦੁੱਧ ਦੇ ਖਪਤਕਾਰਾਂ ਲਈ ਖੁਸ਼ਖਬਰੀ ਹੈ। ਅਮੂਲ ਨੇ ਪੰਜਾਬ ਸਣੇ ਦੇਸ਼ ਭਰ ‘ਚ ਦੁੱਧ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਆਮ ਲੋਕਾਂ ਲਈ ਇਹ ਰਾਹਤ ਦੀ ਖਬਰ ਹੈ। ਅਮੂਲ ਨੇ ਅਮੂਲ ਗੋਲਡ ਪ੍ਰਾਈਸ, ਅਮੂਲ ਤਾਜ਼ਾ ਅਤੇ ਟੀ ਸਪੈਸ਼ਲ ਮਿਲਕ ਦੇ ਰੇਟ ਘਟਾਏੇ ਹਨ।
ਅਮੂਲ ਨੇ ਦੇਸ਼ ਭਰ ਵਿੱਚ ਇੱਕ ਲੀਟਰ ਦੁੱਧ ਦੀ ਕੀਮਤ ਘਟਾ ਦਿੱਤੀ ਹੈ। ਦੁੱਧ ਦੀ ਕੀਮਤ ਵਿੱਚ 1 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਲੰਬੇ ਸਮੇਂ ਬਾਅਦ ਦੁੱਧ ਦੀ ਕੀਮਤ ‘ਚ ਕਟੌਤੀ ਕੀਤੀ ਗਈ ਹੈ। ਪਿਛਲੇ ਦਿਨੀਂ ਸਾਰੀਆਂ ਕੰਪਨੀਆਂ ਨੇ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਸਨ। ਹੁਣ ਅਮੂਲ ਵੱਲੋਂ ਦੁੱਧ ਦੀਆਂ ਕੀਮਤਾਂ ਘਟਣ ਨਾਲ ਦੂਜੀਆਂ ਕੰਪਨੀਆਂ ‘ਤੇ ਦੁੱਧ ਦੇ ਰੇਟ ਘਟਾਉਣ ਦਾ ਦਬਾਅ ਵਧੇਗਾ।
ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (ਜੀਸੀਐੱਮਐੱਮਐੱਫ) ਦੇ ਮੈਨੇਜਿੰਗ ਡਾਇਰੈਕਟਰ ਜਯੇਨ ਮਹਿਤਾ ਨੇ ਕਿਹਾ ਹੈ ਕਿ ਅਮੂਲ ਗੋਲਡ, ਅਮੂਲ ਸ਼ਕਤੀ ਅਤੇ ਅਮੁਲ ਫਰੈਸ਼ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਨਵੀਆਂ ਕੀਮਤਾਂ ਅੱਜ ਯਾਨੀ 24 ਜਨਵਰੀ ਤੋਂ ਲਾਗੂ ਹੋਣਗੀਆਂ।
ਹੁਣ ਨਵਾਂ ਰੇਟ ਕੀ ਹੈ?
ਨਵੇਂ ਬਦਲਾਅ ਤੋਂ ਬਾਅਦ ਹੁਣ ਅਮੂਲ ਗੋਲਡ (ਅਮੂਲ ਗੋਲਡ 1 ਲੀਟਰ ਕੀਮਤ) ਦੇ ਇੱਕ ਲੀਟਰ ਪਾਊਚ ਦੀ ਕੀਮਤ 66 ਰੁਪਏ ਤੋਂ ਘਟ ਕੇ 65 ਰੁਪਏ ਹੋ ਜਾਵੇਗੀ। ਅਮੂਲ ਟੀ ਸਪੈਸ਼ਲ ਦੁੱਧ ਦੇ ਇੱਕ ਲੀਟਰ ਪਾਊਚ ਦਾ ਰੇਟ 62 ਰੁਪਏ ਤੋਂ ਘਟਾ ਕੇ 61 ਰੁਪਏ ਹੋ ਜਾਵੇਗਾ। ਇਸ ਤਰ੍ਹਾਂ ਅਮੂਲ ਦੇ ਫ੍ਰੈਸ਼ ਦੁੱਧ ਦਾ ਰੇਟ 54 ਰੁਪਏ ਪ੍ਰਤੀ ਲੀਟਰ ਤੋਂ ਘਟ ਕੇ 53 ਰੁਪਏ ਹੋ ਜਾਵੇਗਾ।
ਇਹ ਪਹਿਲੀ ਵਾਰ ਹੈ ਜਦੋਂ ਕਿਸੇ ਦੁੱਧ ਕੰਪਨੀ ਨੇ ਦੁੱਧ ਦੀ ਕੀਮਤ ਘਟਾਈ ਹੈ। ਕੰਪਨੀ ਨੇ ਕੀਮਤ ਘੱਟ ਕਰਨ ਦੇ ਕਾਰਨਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ ਪਰ ਮਾਹਰ ਇਸ ਨੂੰ ਖਪਤਕਾਰਾਂ ਨੂੰ ਰਾਹਤ ਦੇਣ ਅਤੇ ਬਾਜ਼ਾਰ ‘ਚ ਮੁਕਾਬਲੇ ਨੂੰ ਧਿਆਨ ‘ਚ ਰੱਖਦੇ ਹੋਏ ਚੁੱਕੇ ਗਏ ਕਦਮ ਦੇ ਰੂਪ ‘ਚ ਦੇਖ ਰਹੇ ਹਨ। ਦੁੱਧ ਦੀਆਂ ਕੀਮਤਾਂ ‘ਚ ਕਟੌਤੀ ਨਾਲ ਆਮ ਲੋਕਾਂ ਦੀ ਰਸੋਈ ਦੇ ਵਧੇ ਹੋਏ ਬਜਟ ਤੋਂ ਕੁਝ ਰਾਹਤ ਮਿਲੇਗੀ।
ਇਹ ਵੀ ਪੜ੍ਹੋ : ਕੇਜਰੀਵਾਲ ਦੀ ਸਕਿਓਰਿਟੀ ਬਹਾਲ ਕਰਾਉਣ ‘ਚ ਲੱਗੇ CM ਮਾਨ ਤੇ ਆਤਿਸ਼ੀ, ਚੋਣ ਕਮਿਸ਼ਨ ਨੂੰ ਲਿਖੀ ਚਿੱਠੀ
ਅਮੂਲ ਨੇ ਜੂਨ ‘ਚ ਵਧਾਈਆਂ ਸਨ ਕੀਮਤਾਂ
- ਪਿਛਲੇ ਸਾਲ ਅਮੂਲ ਡੇਅਰੀ ਕੰਪਨੀ ਨੇ ਜੂਨ ‘ਚ ਦੁੱਧ ਦੀ ਕੀਮਤ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਇਸ ਵਾਧੇ ਤੋਂ ਬਾਅਦ ਅਮੂਲ ਗੋਲਡ ਤੋਂ ਲੈ ਕੇ ਅਮੂਲ ਤਾਜ਼ਾ ਅਤੇ ਹੋਰ ਅਮੂਲ ਦੁੱਧ ਦੇ ਪੈਕ ਦੀ ਕੀਮਤ ਵਧ ਗਈ ਸੀ। ਨਵੀਆਂ ਦਰਾਂ 3 ਜੂਨ ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਈਆਂ ਸਨ।
- ਅਮੂਲ ਗੋਲਡ ਦੀ 500 ਮਿਲੀਲੀਟਰ ਦੀ ਕੀਮਤ 32 ਰੁਪਏ ਤੋਂ ਵਧ ਕੇ 33 ਰੁਪਏ ਹੋ ਗਈ ਸੀ।
- ਇੱਕ ਲੀਟਰ ਅਮੂਲ ਗੋਲਡ ਦੀ ਕੀਮਤ 64 ਰੁਪਏ ਤੋਂ ਵਧਾ ਕੇ 66 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
- ਅਮੁਲ ਤਾਜ਼ਾ 500ml ਦੀ ਕੀਮਤ 26 ਰੁਪਏ ਤੋਂ ਵਧ ਕੇ 27 ਰੁਪਏ ਹੋ ਗਈ ਸੀ।
- ਇਸੇ ਤਰ੍ਹਾਂ ਅਮੂਲ ਸ਼ਕਤੀ 500 ਮਿਲੀਲੀਟਰ ਦੀ ਕੀਮਤ 29 ਰੁਪਏ ਤੋਂ ਵਧ ਕੇ 30 ਰੁਪਏ ਹੋ ਗਈ ਸੀ।
- ਵੀਡੀਓ ਲਈ ਕਲਿੱਕ ਕਰੋ -: