ਬਠਿੰਡਾ ਦੇ ਰਾਮਪੁਰਾ ਫੂਲ ਦੀ ਸਕੂਲੀ ਵਿਦਿਆਰਥਣ ਅਪੈਕਸ਼ਾ ਨੇ ਮੈਥ ਵਿਸ਼ੇ ਵਿੱਚ ਇੱਕ ਵਾਰ ਫਿਰ ਨਵਾਂ ਵਰਲਡ ਰਿਕਾਰਡ ਬਣਾਇਆ ਹੈ। ਨੈਸ਼ਨਲ ਅਤੇ ਇੰਟਰਨੈਸ਼ਨਲ ਅਬੈਕਸ ਮੁਕਾਬਲੇ ਜਿੱਤਣ ਤੋਂ ਇਲਾਵਾ ਅਪੈਕਸ਼ਾ ਦੇ ਨਾਮ ਪਹਿਲਾਂ ਹੀ 1 ਵਰਲਡ ਰਿਕਾਰਡ, 1 ਏਸ਼ੀਆ ਰਿਕਾਰਡ ਅਤੇ 2 ਇੰਡੀਆ ਬੁੱਕ ਰਿਕਾਰਡ ਦਰਜ ਹਨ। ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਨੇ ਉਸਦੇ ਇਸ ਰਿਕਾਰਡ ਦੀ ਪੁਸ਼ਟੀ ਕਰਦਿਆਂ ਉਸਨੂੰ ਮੈਡਲ ਅਤੇ ਸਰਟੀਫਿਕੇਟ ਦਿੱਤਾ ਹੈ।
ਅਪੈਕਸ਼ਾ ਦੇ ਪਿਤਾ ਰੰਜੀਵ ਗੋਇਲ ਹੀ ਉਸਦੇ ਕੋਚ ਹਨ। ਰੰਜੀਵ ਗੋਇਲ ਨੇ ਦੱਸਿਆ ਕਿ ਸਥਾਨਕ ਸੇਂਟ ਜੇਵੀਅਰ ਸਕੂਲ ਵਿੱਚ ਦਸਵੀਂ ਕਲਾਸ ਵਿੱਚ ਪੜ੍ਹਨ ਵਾਲੀ ਬੇਟੀ ਅਪੈਕਸ਼ਾ ਨੇ 4 ਅੰਕਾਂ ਨੂੰ 1 ਅੰਕ ਨਾਲ ਗੁਣਾ ਕਰਨ ਦੇ 100 ਸਵਾਲ 3 ਮਿੰਟ 57 ਸੈਕੰਡ ਵਿੱਚ ਹੱਲ ਕਰਕੇ ਇਹ ਨਵਾਂ ਵਰਲਡ ਰਿਕਾਰਡ ਕਾਇਮ ਕੀਤਾ ਹੈ। ਉਸਨੇ ਇਸ ਰਿਕਾਰਡ ਦੀ ਤਿਆਰੀ ਅਬੈਕਸ ਅਤੇ ਵੈਦਿਕ ਮੈਥ ਤਰੀਕੇ ਨਾਲ ਕੀਤੀ ਹੈ।
ਇਹ ਵੀ ਪੜ੍ਹੋ : ਸ਼੍ਰੀ ਰਾਮ ਪ੍ਰਤੀ ਰਾਜਸਥਾਨ ਦੇ ਕਲਾਕਾਰ ਦੀ ਆਸਥਾ! ਪੈਨਸਿਲ ਦੀ ਨੋਕ ‘ਤੇ ਬਣਾਈ ਭਗਵਾਨ ਰਾਮ ਦੀ ਸਭ ਤੋਂ ਛੋਟੀ ਮੂਰਤੀ
ਵਧੀਕ ਡਾਇਰੈਕਟਰ ਜਰਨਲ ਆਫ ਪੁਲਿਸ (ADGP) ਐਸ ਪੀ ਐਸ ਪਰਮਾਰ ਨੇ ਆਪਣੇ ਦਫਤਰ ਵਿੱਚ ਅਪੈਕਸ਼ਾ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਨਾਲ ਨਾਲ ਵਿਸ਼ੇਸ਼ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਹੈ। ਉਨ੍ਹਾਂ ਨੇ ਅਪੈਕਸ਼ਾ ਨੂੰ ਇਨ੍ਹਾਂ ਪ੍ਰਾਪਤੀਆਂ ਲਈ ਕਲਾਸ ਵਨ ਕੰਮੋਡੈਸ਼ਨ ਸਰਟੀਫਿਕਟ ਵੀ ਦਿੱਤਾ ਅਤੇ ਤੇਜ ਗਤੀ ਨਾਲ ਵੱਡੇ ਵੱਡੇ ਸਵਾਲ ਹੱਲ ਕਰਦਿਆਂ ਦੇਖ ਉਸਦੀ ਭਰਪੂਰ ਪ੍ਰੰਸ਼ਸਾ ਵੀ ਕੀਤੀ।
ਉਨ੍ਹਾਂ ਕਿਹਾ ਕਿ ਅਬੈਕਸ ਸਿੱਖਿਆ ਵਿਦਿਆਰਥੀਆਂ ਦੇ ਦਿਮਾਗੀ ਵਿਕਾਸ ਦੇ ਨਾਲ ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਵੀ ਸਹਾਈ ਹੁੰਦੀ ਹੈ । ਉਨ੍ਹਾਂ ਅਪੈਕਸ਼ਾ ਨੂੰ ਇਸੇ ਤਰ੍ਹਾਂ ਹੀ ਮਿਹਨਤ ਅਤੇ ਲਗਨ ਨੂੰ ਜਾਰੀ ਰੱਖਦਿਆਂ ਯੂਪੀਐਸਸੀ ਵਰਗੇ ਇਮਤਿਹਾਨ ਦੀ ਤਿਆਰੀ ਕਰਨ ਲਈ ਵੀ ਪ੍ਰੇਰਿਆ। ਦੱਸ ਦੇਈਏ ਕਿ ਅਪੈਕਸ਼ਾ ਨੇ ਇਸ ਸਾਲ ਅਕਤੂਬਰ ਮਹੀਨੇ ਵਿੱਚ ਨੈਸ਼ਨਲ ਅਬੈਕਸ ਮੁਕਾਬਲੇ ਅਤੇ ਦਸੰਬਰ ਮਹੀਨੇ ਵਿੱਚ ਇੰਟਰਨੈਸ਼ਨਲ ਅਬੈਕਸ ਮੁਕਾਬਲੇ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”