ਅੱਜ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦਾ ਪਹਿਲਾ ਦਿਨ ਹੈ। ਇਸੇ ਦੌਰਾਨ ਅੱਜ ਵਿਧਾਨ ਸਭਾ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਕਿਸਾਨ ਅੰਦੋਲਨ ਵਿਚ ਮਾਰੇ ਗਏ ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ।
ਸ਼ੁਭਕਰਨ ਤੋਂ ਇਲਾਵਾ 9 ਹੋਰਨਾਂ ਨੂੰ ਸ਼ਹੀਦ ਦਾ ਦਰਜਾ ਮਿਲਿਆ ਹੈ। ਇਸੇ ਤਰ੍ਹਾਂ ਅਗਨੀਵੀਰ ਅਜੈ ਕੁਮਾਰ, ਹਰਸਿਮਰਨ ਸਿੰਘ, ਗੁਰਪ੍ਰੀਤ ਸਿੰਘ, ਗੁੰਨੇਰ, ਜਸਪਾਲ ਸਿੰਘ ਹੋਮਗਾਰਡ ਨੂੰ ਵੀ ਮਿਲਿਆ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ। ਕਿਸਾਨਾਂ ਦੀ ਬਹੁਤ ਦੇਰ ਤੋਂ ਮੰਗ ਸੀ ਕਿ ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। 21 ਫਰਵਰੀ ਨੂੰ ਕਿਸਾਨ ਅੰਦੋਲਨ ਤੇ ਗਈ ਸੀ ਸ਼ੁਭਕਰਨ ਦੀ ਜਾਨ ਗਈ ਸੀ ਤੇ ਭਲਕੇ ਹੀ ਸ਼ੁਭਕਰਨ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ।
ਦੱਸ ਦੇਈਏ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ਤੋਂ ਬਾਅਦ ਡਾ. ਬਲਦੇਵ ਸਿੰਘ ਰਾਜ ਚਾਵਲਾ, ਸਾਬਕਾ ਡਿਪਟੀ ਸਪੀਕਰ,ਸ. ਰਣਜੀਤ ਸਿੰਘ ਤਲਵੰਡੀ ਸਾਬਕਾ ਵਿਧਾਇਕ, ਸ. ਪ੍ਰਕਾਸ਼ ਸਿੰਘ ਗੜਦੀਵਾਲਾ ਸਾਬਕਾ ਵਿਧਾਇਕ, ਸ. ਸੋਹਣ ਸਿਘ ਬਾਦਲ, ਸਾਬਕਾ ਵਿਧਾਇਕ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਹ ਵੀ ਪੜ੍ਹੋ : ਹਿਮਾਚਲ ‘ਚ ਭਾਰੀ ਮੀਂਹ-ਬਰਫਬਾਰੀ ਦਾ ਔਰੇਂਜ ਅਲਰਟ, ਸੈਲਾਨੀਆਂ ਨੂੰ ਉੱਚੇ ਇਲਾਕਿਆਂ ‘ਚ ਨਾ ਜਾਣ ਦੀ ਸਲਾਹ
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦੀ ਕਾਰਵਾਈ ਦੇ ਪਹਿਲੇ ਦਿਨ ਰਾਜਪਾਲ ਦਾ ਭਾਸ਼ਣ ਸ਼ੁਰੂ ਹੁੰਦੇ ਹੀ ਹੰਗਾਮਾ ਹੋ ਗਿਆ। ਇਹ ਹੰਗਾਮਾ ਕਾਂਗਰਸੀ ਵਿਧਾਇਕਾਂ ਵੱਲੋਂ ਕੀਤਾ ਗਿਆ। ਹੰਗਾਮਾ ਉਦੋਂ ਕੀਤਾ ਗਿਆ ਜਦੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਭਾਸ਼ਣ ਸ਼ੁਰੂ ਕੀਤਾ ਗਿਆ। ਕਾਂਗਰਸੀਆਂ ਨੇ ਪਹਿਲਾਂ ਨਾਅਰੇਬਾਜ਼ੀ ਕੀਤੀ ਤੇ ਕਿਸਾਨ ਅੰਦੋਲਨ ਦਾ ਮੁੱਦਾ ਚੁੱਕਿਆ। ਰਾਜਪਾਲ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਜਿਸ ਕਾਰਨ ਰਾਜਪਾਲ ਨਾਰਾਜ਼ ਹੋ ਕੇ ਵਿਚਾਲੇ ਹੀ ਭਾਸ਼ਣ ਛੱਡ ਕੇ ਚਲੇ ਗਏ।
ਵੀਡੀਓ ਲਈ ਕਲਿੱਕ ਕਰੋ –