ਪੰਜਾਬ ਵਿਚ 26 ਜਨਵਰੀ ਤੋਂ ਪਹਿਲਾਂ ਇੱਕ ਵੱਡੇ ਧਮਾਕੇ ਦੀ ਕੋਸ਼ਿਸ਼ ਕੀਤੀ ਗਈ ਹੈ। ਫਤਿਹਗੜ੍ਹ ਸਾਹਿਬ ਦੇ ਸਰਹਿੰਦ ਵਿੱਚ ਰੇਲਵੇ ਲਾਈਨ ‘ਤੇ ਬੀਤੀ ਦੇਰ ਰਾਤ ਇੱਕ ਜੋਰਦਾਰ ਧਮਾਕਾ ਹੋਇਆ। ਇਸ ਘਟਨਾ ਵਿੱਚ ਇੱਕ ਮਾਲ ਗੱਡੀ ਦਾ ਇੰਜਣ ਨੁਕਸਾਨਿਆ ਗਿਆ, ਜਦੋਂਕਿ ਉਸਦਾ ਡਰਾਈਵਰ ਜ਼ਖਮੀ ਹੋ ਗਿਆ। ਸੂਤਰਾਂ ਮੁਤਾਬਕ ਧਮਾਕਾ ਬਹੁਤ ਖਤਰਨਾਕ ਸੀ ਅਤੇ ਇਸ ਵਿੱਚ ਆਰਡੀਐਕਸ ਹੋਣ ਦਾ ਸ਼ੱਕ ਹੈ।
ਇਹ ਘਟਨਾ ਰਾਤ 11 ਵਜੇ ਦੇ ਕਰੀਬ ਵਾਪਰੀ ਜਦੋਂ ਇੱਕ ਮਾਲ ਗੱਡੀ ਇੱਕ ਨਵੀਂ ਵਿਛਾਈ ਗਈ ਰੇਲਵੇ ਲਾਈਨ ਵਿੱਚੋਂ ਲੰਘ ਰਹੀ ਸੀ, ਜੋ ਕਿ ਖਾਸ ਤੌਰ ‘ਤੇ ਮਾਲ ਗੱਡੀ ਦੇ ਸੰਚਾਲਨ ਲਈ ਤਿਆਰ ਕੀਤੀ ਗਈ ਸੀ। ਪੁਲਿਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ ਵੱਡਾ ਅੱਤਵਾਦੀ ਹਮਲਾ ਟਲ਼ਿਆ, 4 BKI ਕਾਰਕੁੰਨ ID ਤੇ ਪਿਸਤੌਲਾਂ ਸਣੇ ਕਾਬੂ
ਵੀਡੀਓ ਲਈ ਕਲਿੱਕ ਕਰੋ -:
























