ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ DIG ਹਰਚਰਨ ਸਿੰਘ ਭੁੱਲਰ ਦੀ ਕੋਠੀ ਅਤੇ ਫਾਰਮ ਹਾਊਸ ਤੋਂ ਮਿਲੇ ਸਮਾਨ ਦੀ ਪੂਰੀ ਡਿਟੇਲ CBI ਨੇ ਜਾਰੀ ਕੀਤੀ ਹੈ। ਚੰਡੀਗੜ੍ਹ ਸਥਿਤ ਕੋਠੀ ਤੋਂ ਸਾਢੇ 7 ਕਰੋੜ ਕੈਸ਼, ਢਾਈ ਕਿਲੋ ਸੋਨੇ ਦ ਜਵੈਲਰੀ, ਲਗਜਰੀ ਘੜੀਆਂ, ਹਥਿਆਰ, ਬੈਂਕ ਅਕਾਊਂਟਸ ਦ ਡਿਟੇਲਸ ਅਤੇ 50 ਤੋਂ ਵੱਧ ਪ੍ਰਾਪਰਟੀ ਦੇ ਡਾਕੂਮੈਂਟਸ ਮਿਲੇ।
ਇਸ ਦੌਰਾਨ, ਲੁਧਿਆਣਾ ਦੇ ਇੱਕ ਫਾਰਮ ਹਾਊਸ ਤੋਂ ਸ਼ਰਾਬ ਦੇ ਨਾਲ ਨਕਦੀ ਅਤੇ ਕਾਰਤੂਸ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਵਿਚੋਲੇ ਦੇ ਘਰ ਤੋਂ 21 ਲੱਖ ਕੈਸ਼ ਅਤੇ ਕੁਝ ਦਸਤਾਵੇਜ਼ ਬਰਾਮਦ ਕੀਤੇ ਗਏ।

ਸੀਬੀਆਈ ਨੂੰ ਕਿੱਥੋਂ ਕੀ ਮਿਲਿਆ…
ਚੰਡੀਗੜ੍ਹ ਸੈਕਟਰ 40 ਦੀ ਕੋਠੀ ਤੋਂ 7.5 ਕਰੋੜ ਰੁਪਏ ਨਕਦ, 2.5 ਕਿਲੋ ਸੋਨੇ ਦੇ ਗਹਿਣੇ, ਇੱਕ ਰੋਲੈਕਸ ਅਤੇ ਇੱਕ ਰਾਡੋ ਸਮੇਤ 26 ਲਗਜ਼ਰੀ ਘੜੀਆਂ, 100 ਜ਼ਿੰਦਾ ਕਾਰਤੂਸਾਂ ਸਮੇਤ 4 ਹਥਿਆਰ, ਲਾਕਰ ਦੀਆਂ ਚਾਬੀਆਂ, ਕਈ ਬੈਂਕ ਖਾਤਿਆਂ ਦੇ ਵੇਰਵੇ ਅਤੇ 50 ਤੋਂ ਵੱਧ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਕੁਝ ਜਾਇਦਾਦਾਂ ਪਰਿਵਾਰਕ ਮੈਂਬਰਾਂ ਦੇ ਨਾਮ ‘ਤੇ ਹਨ; ਕੁਝ ਬੇਨਾਮੀ ਹੋ ਸਕਦੀਆਂ ਹਨ।
ਲੁਧਿਆਣਾ ਦੇ ਸਮਰਾਲਾ ਵਿੱਚ ਡੀਆਈਜੀ ਦੇ ਫਾਰਮ ਹਾਊਸ ਤੋਂ 108 ਬੋਤਲਾਂ ਸ਼ਰਾਬ, 5.70 ਲੱਖ ਰੁਪਏ ਨਕਦ ਅਤੇ 17 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਥੇ ਹੀ ਵਿਚੋਲੇ ਦੇ ਘਰੋਂ 21 ਲੱਖ ਰੁਪਏ ਨਕਦ ਅਤੇ ਕਈ ਸ਼ੱਕੀ ਦਸਤਾਵੇਜ਼ ਬਰਾਮਦ ਕੀਤੇ ਗਏ।
ਸ਼ੁੱਕਰਵਾਰ ਨੂੰ ਡੀਆਈਜੀ ਅਤੇ ਉਸ ਦੇ ਵਿਚੋਲੇ ਕ੍ਰਿਸ਼ਨੂ ਨੂੰ ਚੰਡੀਗੜ੍ਹ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉੱਥੋਂ, ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਇਸ ਸੁਣਵਾਈ ਦੌਰਾਨ, ਭੁੱਲਰ ਨੇ ਆਪਣਾ ਮੂੰਹ ਰੁਮਾਲ ਨਾਲ ਬੰਨ੍ਹਿਆ ਹੋਇਆ ਸੀ। ਫਿਰ ਜੱਜ ਨੇ ਉਸ ਨੂੰ ਰੁਮਾਲ ਹਟਾਉਣ ਦਾ ਹੁਕਮ ਦਿੱਤਾ। ਮੀਡੀਆ ਵੱਲੋਂ ਪੁੱਛੇ ਜਾਣ ‘ਤੇ, ਭੁੱਲਰ ਨੇ ਸਿਰਫ਼ ਇਹ ਕਿਹਾ, “ਅਦਾਲਤ ਇਨਸਾਫ਼ ਕਰੇਗੀ ਅਤੇ ਮੈਂ ਹਰ ਚੀਜ਼ ਦਾ ਜਵਾਬ ਦਿਆਂਗਾ।” ਡੀਆਈਜੀ ਦੀ ਰਾਤ ਬੁੜੈਲ ਜੇਲ੍ਹ ਵਿੱਚ ਕੱਟੇਗੀ।
ਇਹ ਵੀ ਪੜ੍ਹੋ : DIG ਨੂੰ ਜੇਲ੍ਹ ਭਿਜਵਾਉਣ ਵਾਲੇ ਕਾਰੋਬਾਰੀ ਨੂੰ ਮਿਲੇਗੀ ਸਕਿਓਰਿਟੀ, ਹਾਈਕੋਰਟ ਨੇ ਦਿੱਤੇ ਹੁਕਮ
ਇਸ ਦੌਰਾਨ ਭੁੱਲਰ ਦੇ ਵਕੀਲ, ਐਚ.ਐਸ. ਧਨੋਆ ਨੇ ਦੱਸਿਆ ਕਿ ਭੁੱਲਰ ਨੂੰ ਸਵੇਰੇ 11:30 ਵਜੇ ਦੇ ਕਰੀਬ ਹਿਰਾਸਤ ਵਿੱਚ ਲੈ ਲਿਆ ਗਿਆ ਸੀ, ਪਰ ਰਾਤ 8 ਵਜੇ ਗ੍ਰਿਫ਼ਤਾਰ ਕਰ ਲਿਆ ਗਿਆ। ਐਡਵੋਕੇਟ ਏ.ਐਸ. ਸੁਖੂਜਾ ਨੇ ਦੱਸਿਆ ਕਿ ਅਦਾਲਤ ਨੂੰ ਭੁੱਲਰ ਦੀ ਦਵਾਈ ਬਾਰੇ ਸੂਚਿਤ ਕੀਤਾ ਗਿਆ ਸੀ। ਕੋਰਟ ਨੇ ਕਿਹਾ ਕਿ ਕਿ ਉਸਨੂੰ ਨਿਯਮ ਮੁਤਾਬਕ ਮੈਡੀਸਿਨ ਦਿੱਤੀ ਜਾਵੇ। ਫਿਰ ਅਦਾਲਤ ਨੇ ਮੈਡੀਸਿਨ ਦੇਣ ਲਈ ਕਿਹਾ।
ਵੀਡੀਓ ਲਈ ਕਲਿੱਕ ਕਰੋ -:
























