ਲੁਧਿਆਣਾ ਵਿੱਚ ਅੱਜ ਤੜਕੇ 3 ਵਜੇ ਬੱਸ ਸਟੈਂਡ ਨੇੜੇ ਪੁਲ ਉੱਤੇ ਕਾਰਬਨ ਡਾਈਆਕਸਾਈਡ ਗੈਸ (CO2) ਨਾਲ ਭਰਿਆ ਇੱਕ ਟਰੱਕ ਅਚਾਨਕ ਪਲਟ ਗਿਆ। ਟਰੱਕ ਕਿਨ੍ਹਾਂ ਹਾਲਾਤਾਂ ‘ਚ ਪਲਟਿਆ ਇਹ ਅਜੇ ਜਾਂਚ ਦਾ ਵਿਸ਼ਾ ਹੈ। ਪਤਾ ਲੱਗਾ ਹੈ ਕਿ ਡਰਾਈਵਰ ਨੇ ਸਟੀਅਰਿੰਗ ਦਾ ਸੰਤੁਲਨ ਗੁਆ ਦਿੱਤਾ, ਜਿਸ ਕਾਰਨ ਟਰੱਕ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਪਲਟ ਗਿਆ।
ਟਰੱਕ ਚਲਾ ਰਹੇ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਡਰਾਈਵਰ ਦੀ ਵੀ ਪਛਾਣ ਨਹੀਂ ਹੋ ਸਕੀ ਹੈ। ਟਰੱਕ ਡਿੱਗਣ ਕਾਰਨ ਅਚਾਨਕ ਗੈਸ ਲੀਕ ਹੋਣ ਲੱਗੀ। ਪੁਲਿਸ ਨੇ ਫਿਲਹਾਲ ਬੱਸ ਸਟੈਂਡ ਦੇ ਨੇੜੇ ਵੱਡੇ ਇਲਾਕੇ ਨੂੰ ਬੰਦ ਕਰ ਦਿੱਤਾ ਹੈ। ਘਟਨਾ ਵਾਲੀ ਥਾਂ ‘ਤੇ ਇਲਾਕਾ ਪੁਲਿਸ ਵੀ ਪਹੁੰਚ ਗਈ।
ਪੁਲਿਸ ਨੇ ਅਹਿਤਿਆਤ ਵਜੋਂ ਸੜਕ ‘ਤੇ ਆਵਾਜਾਈ ਰੋਕ ਦਿੱਤੀ। ਟਰੱਕ ਦੇ ਪਲਟਣ ਨਾਲ ਤੇਜ਼ ਆਵਾਜ਼ ਨਾਲ ਗੈਸ ਲੀਕ ਹੋਣ ਲੱਗੀ। ਸੁਰੱਖਿਆ ਦੇ ਮੱਦੇਨਜ਼ਰ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ।
ਇਹ ਵੀ ਪੜ੍ਹੋ : ਮੌਸਮ ਨੇ ਅਚਾਨਕ ਲਈ ਕਰਵਟ, ਪੰਜਾਬ ‘ਚ ਠੰਢੀਆਂ ਹਵਾਵਾਂ ਨਾਲ ਡਿੱਗਿਆ ਪਾਰਾ, ਪਹਾੜਾਂ ‘ਤੇ ਬਰਫ਼ਬਾਰੀ
ਪੁਲਿਸ ਨੇ ਹਾਦਸੇ ਵਾਲੀ ਥਾਂ ਨੂੰ ਆਮ ਲੋਕਾਂ ਲਈ ਸੀਲ ਕਰ ਦਿੱਤਾ ਅਤੇ ਫਲਾਈਓਵਰ ’ਤੇ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ। ਫਿਲਹਾਲ ਗੈਸ ਲੀਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਵੀਡੀਓ ਲਈ ਕਲਿੱਕ ਕਰੋ -:
