ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਸਾਨ ਆਗੂਆਂ ਵਿਚਾਲੇ ਹੋ ਰਹੀ ਮੀਟਿੰਗ ਖਤਮ ਹੋ ਚੁੱਕੀ ਹੈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਿਸਾਨਾਂ ਨਾਲ ਬਹੁਤ ਵਧੀਆ ਮਾਹੌਲ ‘ਚ ਗੱਲਬਾਤ ਹੋਈ ਹੈ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਧਰਨਾ ਲੱਗਾ ਕੇ ਗੱਲ ਕਰਨਾ ਕੋਈ ਹੱਲ ਨਹੀਂ ਹੈ। CM ਮਾਨ ਨੇ ਕਿਹਾ ਕਿ ਲੋਕਾਂ ਨੂੰ ਤੰਗ ਕਰਕੇ ਸਰਕਾਰ ਨਾਲ ਗੱਲ ਕਰਨਾ ਚੰਗੀ ਨਹੀਂ ਹੈ।
ਮੀਟਿੰਗ ਵਿਚ ਮੁੱਖ ਮੰਤਰੀ ਵੱਲੋਂ ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੰਨੇ ਦੇ ਰੇਟ ਦੇਸ਼ ਭਰ ਵਿਚ ਸਭ ਤੋਂ ਵੱਧ ਪੰਜਾਬ ‘ਚ ਹੀ ਮਿਲਣਗੇ ਤੇ ਕੁਝ ਹੀ ਦਿਨਾਂ ‘ਚ ਗੰਨਾ ਉਤਪਾਦਕਾਂ ਨੂੰ ਖੁਸ਼ਖਬਰੀ ਮਿਲੇਗੀ । ਮੁੱਖ ਮੰਤਰੀ ਨੇ ਦੱਸਿਆ ਕਿ ਸਿਰਫ 2 ਮਿੱਲਾਂ ਅਜਿਹੀਆਂ ਜਿਹਨਾਂ ਨੇ ਕਿਸਾਨਾਂ ਦਾ ਪੈਸਾ ਦੇਣਾ ਹੈ। ਫਗਵਾੜਾ ਮਿੱਲ ਦਾ ਵੀ ਕਿਸਾਨਾਂ ਵੱਲੋਂ ਮੀਟਿੰਗ ਵਿਚ ਜ਼ਿਕਰ ਕੀਤਾ ਗਿਆ। ਦੱਸ ਦੇਈਏ ਕਿ ਮੀਟਿੰਗ ਤੋਂ ਬਾਅਦ ਕਿਸਾਨਾਂ ਵੱਲੋਂ ਜਲੰਧਰ-ਲੁਧਿਆਣਾ ਹਾਈਵੇ ਤੋਂ ਧਰਨਾ ਚੁੱਕ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ : –