ਡੇਰਾ ਮੁਖੀ ਰਾਮ ਰਹੀਮ ਇਕ ਵਾਰ ਫਿਰ ਤੋਂ ਜੇਲ੍ਹ ਵਿਚੋਂ ਬਾਹਰ ਆਏਗਾ। ਉਸ ਦੀ 21 ਦਿਨਾਂ ਦੀ ਯਾਨੀ ਤਿੰਨ ਹਫਤਿਆਂ ਦੀ ਫਰਲੋ ਮਨਜ਼ੂਰ ਕਰ ਲਈ ਗਈ ਹੈ।
ਦੱਸ ਦੇਈਏ ਕਿ ਡੇਰਾ ਮੁਖੀ ਨੇ ਜੇਲ੍ਹ ਪ੍ਰਸ਼ਾਸਨ ਨੂੰ ਫਰਲੋ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ ਕਿ ਮਨਜ਼ੂਰ ਕਰ ਲਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਮ ਰਹੀਮ ਥੋੜ੍ਹੀ ਦੇਰ ਤੱਕ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਸਕਦਾ ਹੈ ਜਿਸ ਤਹਿਤ ਸਕਿਓਰਿਟੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਹ ਵੀ ਖਬਰ ਹੈ ਕਿ ਇਸ ਦੌਰਾਨ ਰਾਮ ਰਹੀਮ ਉਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਵਿੱਚ ਰਹਿਣਗੇ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦਾ ਸਦਰ ਥਾਣਾ ਇੰਚਾਰਜ ਲਾਈਨ ਹਾਜ਼ਰ, ਝੂਠੀ FIR ਦਰਜ ਕਰਨ ਦਾ ਲੱਗਾ ਦੋਸ਼
ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ੍ਹ ‘ਚ ਬੰਦ ਹੈ । ਉਥੇ ਉਹ 20 ਸਾਲ ਦੀ ਸਜ਼ਾ ਕੱਟ ਰਿਹਾ ਹੈ । ਰਾਹ ਰਹੀਮ ‘ਤੇ ਕਤਲ ਤੇ ਜਬਰ-ਜਨਾਹ ਦੇ ਮਾਮਲੇ ਦਰਜ ਹਨ। ਇਸ ਤੋਂ ਪਹਿਲਾਂ ਡੇਰਾ ਮੁਖੀ ਨੂੰ 7 ਵਾਰ ਪੈਰੋਲ ਮਿਲ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ : –