ਹਰਿਆਣਾ ਦੇ ਸਾਬਕਾ ਇਨੈਲੋ ਵਿਧਾਇਕ ਦਿਲਬਾਗ ਸਿੰਘ ਤੇ ਉਨ੍ਹਾਂ ਦੇ ਕਰੀਬੀਆਂ ਦੇ ਟਿਕਾਣਿਆਂ ਤੋਂ ਈਡੀ ਨੂੰ ਵੱਡੀ ਬਰਾਮਦਗੀ ਹੋਈ ਹੈ। ਈਡੀ ਨੇ ਇਹ ਛਾਪਾ ਬੀਤੇ ਦਿਨੀਂ ਮਾਰਿਆ ਜਿਸ ਦੇ ਬਾਅਦ ਈਡੀ ਨੇ ਦੱਸਿਆ ਕਿ ਉਨ੍ਹਾਂ ਦੇ ਟਿਕਾਣਿਆਂ ਤੋਂ ਹੁਣ ਤੱਕ 5 ਕਰੋੜ ਰੁਪਏ ਕੈਸ਼, 100 ਤੋਂ ਵਧ ਵਿਦੇਸ਼ੀ ਸ਼ਰਾਬ ਦੀਆਂ ਬੋਦਲਾਂ, ਵਿਦੇਸ਼ ਵਿਚ ਮੌਜੂਦ ਕਈ ਜਾਇਦਾਦਾਂ ਦੇ ਕਾਗਜ਼ਾਤ, ਨਾਜਾਇਜ਼ ਵਿਦੇਸ਼ੀ ਰਾਈਫਲ, ਗੋਲਡ ਬਿਸਕੁਟ ਸਣੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ। ਕੋਰਟ ਦੇ ਆਰਡਰ ‘ਤੇ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲਿਆਂ ਵਿਚ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿਚ ਈਡੀ ਨੇ ਇਹ ਛਾਪਾ ਮਾਰਿਆ।
ਈਡੀ ਨੇ ਮਾਈਨਿੰਗ ਕਾਰੋਬਾਰੀਆਂ ਦੇ 20 ਟਿਕਾਣਿਆਂ ‘ਤੇ ਛਾਪਾ ਮਾਰਿਆ ਸੀ।ਇਨ੍ਹਾਂ ਕਾਰੋਬਾਰੀਆਂ ਵਿਚ ਸੋਨੀਪਤ ਤੋਂ ਕਾਂਗਰਸ ਦੇ ਵਿਧਾਇਕ ਸੁਰੇਂਦਰ ਪਵਾਰ, ਉਨ੍ਹਾਂ ਦੇ ਪਾਰਟਨਰ ਸੁਰੇਸ਼ ਤਿਆਗੀ, ਕਰਨਾਲ ਵਿਚ INLD ਤੋਂ ਭਾਜਪਾ ਵਿਚ ਆਏ ਮਨੋਜ ਵਧਵਾ ਤੇ ਯਮੁਨਾ ਨਗਰ ਦੇ ਇਨੈਲੋ ਨੇਤਾ ਦਿਲਬਾਗ ਸਿੰਘ ਵੀ ਸ਼ਾਮਲ ਸਨ।
ਈਡੀ ਦੀਆਂ ਟੀਮਾਂ ਵੀਰਵਾਰ ਮਾਈਨਿੰਗ ਕਾਰੋਬਾਰ ਵਿਚ ਮਨੀ ਲਾਂਡਰਿੰਗ ਦੀ ਜਾਂਚ ਲਈ ਯਮੁਨਾਨਗਰ, ਸੋਨੀਪਤ, ਮੋਹਾਲੀ, ਫਰੀਦਾਬਾਦ, ਚੰਡੀਗੜ੍ਹ ਤੇ ਕਰਨਾਲ ਪਹੁੰਚੀਆਂ ਸਨ। ਇਸ ਦੌਰਾਨ ਪੁਲਿਸ ਦੇ ਨਾਲ ਕੇਂਦਰੀ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਗਏ। ਕਾਂਗਰਸ ਵਿਧਾਇਕ ਪੰਵਾਰ ਦਾ ਹਰਿਆਣਾ ਦੇ ਨਾਲ ਰਾਜਸਥਾਨ ਵਿਚ ਵੀ ਮਾਈਨਿੰਗ ਦਾ ਕਾਰੋਬਾਰ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”