ਅੱਜ ਕਿਸਾਨ ਜਥੇਬੰਦੀਆਂ ਵੱਲੋਂ ‘ਭਾਰਤ ਬੰਦ’ ਦਾ ਸੱਦਾ ਦਿੱਤਾ ਗਿਆ ਹੈ। ਸਮੁੱਚੀਆਂ ਕਿਸਾਨ ਜਥੇਬੰਦੀਆਂ ਨੇ ਬੰਦ ਦਾ ਐਲਾਨ ਕੀਤਾ ਹੈ। ਇਹ ਬੰਦ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗਾ। ਬੱਸਾਂ, ਪੈਟ੍ਰੋਲ ਪੰਪਾਂ ਸਣੇ ਕਈ ਯੂਨੀਅਨਾਂ ਨੇ ਕਿਸਾਨਾਂ ਦੇ ‘ਭਾਰਤ ਬੰਦ’ ਨੂੰ ਸਮਰਥਨ ਦਿੱਤਾ ਹੈ।
ਦੱਸ ਦੇਈਏ ਕਿ ਬੰਦ ਦੇ ਸੱਦੇ ਵਿਚਾਲੇ ਟਰਾਂਸਪੋਰਟ, ਖੇਤੀਬਾੜੀ ਦੇ ਕੰਮ, ਮਨਰੇਗਾ, ਪੇਂਡੂ ਕੰਮ ਬੰਦ ਰਹਿਣਗੇ। ਪਿੰਡਾਂ ਦੀਆਂ ਦੁਕਾਨਾਂ ਅਤੇ ਪੇਂਡੂ ਉਦਯੋਗਿਕ ਵੀ ਰਹਿ ਬੰਦ ਰਹਿਣਗੇ। ਇਸ ਤੋਂ ਇਲਾਵਾ ਐਮਰਜੈਂਸੀ ਸੇਵਾਵਾਂ ਜਿਵੇਂ ਐਂਬੂਲੈਂਸ, ਵਿਆਹ, ਮੈਡੀਕਲ ਖੁੱਲ੍ਹੇ ਰਹਿ ਸਕਦੇ ਹਨ। ਸਕੂਲਾਂ ਲਈ ਜਾ ਰਹੇ ਵਿਦਿਆਰਥੀ ਵੀ ਪ੍ਰਭਾਵਿਤ ਨਾ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਦੇ ਨਾਲ ਹੀ ਸੇਵਾ ਖੇਤਰ ਦੇ ਅਦਾਰੇ ਵੀ ਬੰਦ ਰਹਿਣ ਦੀ ਸੰਭਾਵਨਾ ਹੈ।
ਸੰਯੁਕਤ ਕਿਸਾਨ ਮੋਰਚੇ ਨੇ ਪਿੰਡ ਦੀਆਂ ਸਾਰੀਆਂ ਦੁਕਾਨਾਂ, ਅਨਾਜ ਮੰਡੀਆ, ਸਬਜ਼ੀ ਮੰਡੀਆਂ, ਸਰਕਾਰੀ ਤੇ ਗੈਰ-ਸਰਕਾਰੀ ਦਫਤਰ, ਸੇਵਾ ਖੇਤਰ ਦੀਆਂ ਸੰਸਥਾਵਾਂ ਤੇ ਨਿੱਜੀ ਖੇਤਰ ਦੇ ਉਦਮਾਂ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ। SKM ਨੇ ਹੋਰ ਕਿਸਾਨ ਸੰਗਠਨਾਂ ਤੇ ਤੋਂ ਇਸ ਭਾਰਤ ਬੰਦ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਹਸਪਤਾਲ ‘ਚ ‘3 Idiots’ ਵਰਗਾ ਸੀਨ, ਮਰੀਜ਼ ਨੂੰ ਬਾਈਕ ‘ਤੇ ਲੈ ਐਮਰਜੈਂਸੀ ਵਾਰਡ ਤੱਕ ਪਹੁੰਚਿਆ ਨੌਜਵਾਨ
ਕਿਸਾਨ ਜਿਹੜੀਆਂ ਮੰਗਾਂ ਨੂੰ ਲੈ ਕੇ ਭਾਰਤ ਬੰਦ ਦਾ ਸੱਦਾ ਕਰ ਰਹੇ ਹਨ, ਉਨ੍ਹਾਂ ਵਿਚ ਕਿਸਾਨਾਂ ਲਈ ਪੈਨਸ਼ਨ, ਫਸਲਾਂ ਲਈ MSP, ਪੁਰਾਣੀ ਪੈਨਸ਼ਨ ਯੋਜਨਾ ਨੂੰ ਲਾਗੂ ਕਰਨ ਸਣੇ ਹੋਰ ਮੰਗਾਂ ਸ਼ਾਮਲ ਹਨ। ਇਸੇ ਵਜ੍ਹਾ ਤੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।