ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਨ ਦੀ ਤਿਆਰੀ ਕੇਂਦਰ ਵੱਲੋਂ ਕਰ ਲਈ ਗਈ ਹੈ। ਕੇਂਦਰ ਵੱਲੋਂ ਫਸਲਾਂ ‘ਤੇ MSP ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ 5 ਫਸਲਾਂ ਉਤੇ MSP ਦੇਣ ਦੀ ਯੋਜਨਾ ਬਣਾ ਰਹੀ ਹੈ। ਛੇਤੀ ਹੀ ਇਸ ਦਾ ਅਧਿਕਾਰਕ ਐਲਾਨ ਵੀ ਕਰ ਦਿੱਤਾ ਜਾਵੇਗਾ।
ਮੱਕੀ, ਕਪਾਹ ਤੇ ਦਾਲਾਂ ਉਤੇ MSP ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਦਾਲਾਂ ਵਿਚ ਮਸੂਰ, ਉੜਦ, ਅਹਰਰ ਵਰਗੀਆਂ ਦਾਲਾਂ ‘ਤੇ MSP ਗਾਰੰਟੀਸ਼ੁਦਾ ਖਰੀਦ ਕਰਨ ਦੀ ਯੋਜਨਾ ਕੇਂਦਰ ਸਰਕਾਰ ਵੱਲੋਂ ਬਣਾਈ ਜਾ ਰਹੀ ਹੈ ਪਰ ਇਸ ਲਈ ਜ਼ਰੂਰੀ ਹੈ ਕਿ ਕਿਸਾਨ ਝੋਨੇ ਦੀ ਥਾਂ ਉਤੇ ਹੋਰ ਫਸਲਾਂ ਉਗਾਉਣ ਦਾ ਬਦਲ ਚੁਣਨ ਕਿਉਂਕਿ ਸੂਤਰਾਂ ਮੁਤਾਬਕ ਕੇਂਦਰ ਸਰਕਾਰ ਬਿਨਾਂ ਕਿਸੇ ਸ਼ਰਤ ਦੇ ਹੋਰ ਫਸਲਾਂ ਉਤੇ MSP ਦੇਣ ਦੀ ਤਿਆਰੀ ਸ਼ੁਰੂ ਕਰ ਰਹੀ ਹੈ।
ਇਹ ਵੀ ਪੜ੍ਹੋ : ਪਟਿਆਲਾ ਪੁਲਿਸ ਨੇ ਕੁੜੀ ਦੇ ਕਤ/ਲ ਮਾਮਲੇ ਦੀ ਸੁਲਝਾਈ ਗੁੱਥੀ, ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
ਕਿਸਾਨਾਂ ਦੇ ਨਾਲ ਸਰਕਾਰੀ ਏਜੰਸੀਆਂ ਵੱਲੋਂ 5 ਸਾਲਾਂ ਲਈ ਇਕਰਾਰਨਾਮਾ ਕੀਤਾ ਜਾ ਸਕਦਾ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰਾਂ ਸਾਹਮਣੇ ਆਈਆਂ ਹਨ ਜਦੋਂ ਕਿ ਅਧਿਕਾਰਕ ਤੌਰ ‘ਤੇ MSP ਦੀ ਗਾਰੰਟੀ ਦਾ ਐਲਾਨ ਨਹੀਂ ਕੀਤਾ ਗਿਆ ਹੈ।ਉਮੀਦ ਕੀਤੀ ਜਾ ਰਹੀ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: