ਕਿਸਾਨਾਂ ਨੇ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਖਾਰਜ ਕਰਦੇ ਹੋਏ 21 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ। ਬੀਤੀ ਦੇਰ ਰਾਤ ਤੱਕ ਚੱਲੀ ਕਿਸਾਨ ਨੇਤਾਵਾਂ ਤੇ ਕੇਂਦਰੀ ਮੰਤਰੀਆਂ ਦੀ ਬੈਠਕ ਬੇਨਤੀਜਾ ਰਹੀ ਸੀ। ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਦੇ MSP ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਸੀ। ਕਿਸਾਨ ਨੇਤਾਵਾਂ ਨੇ ਸ਼ੰਭੂ ਬਾਰਡਰ ‘ਤੇ ਪ੍ਰੈੱਸ ਕਾਨਫਰੰਸ ਕੀਤੀ।
ਕਿਸਾਨ ਨੇਤਾਵਾਂ ਨੇ MSP ‘ਤੇ ਸਰਕਾਰ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਦੋਵੇਂ ਮੰਚਾਂ ਦੀ ਚਰਚਾ ਦੇ ਬਾਅਦ ਇਹ ਤੈਅ ਹੋਇਆ ਹੈ ਕਿ ਕਿਸਾਨਾਂ ਦੇ ਪੱਖ ਵਿਚ ਨਹੀਂ ਹੈ। ਅਸੀਂ ਇਸ ਨੂੰ ਖਾਰਜ ਕਰਦੇ ਹਾਂ। ਕੇਂਦਰ ਵੱਲੋਂ ਕਥਿਤ ਤੌਰ ‘ਤੇ MSP ‘ਤੇ 5 ਸਾਲ ਦੇ ਇਕਰਾਰਨਾਮੇ ਦਾ ਪ੍ਰਸਤਾਵ ਦਿੱਤਾ ਗਿਆ ਹੈ। ਕਿਸਾਨਾਂ ਦੇ ਸੰਗਠਨ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ C2+50 ਫੀਸਦੀ ਤੋਂ ਹੇਠਾਂ ਕੁਝ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ। ਘੱਟ ਤੋਂ ਘੱਟ ਉਨ੍ਹਾਂ ਨੂੰ ਉਨ੍ਹਾਂ ਸਾਰੀਆਂ 23 ਫਸਲਾਂ ਲਈ ਇਹ ਦੇਣਾ ਚਾਹੀਦਾ ਹੈ ਜਿਸ ਲਈ ਉਨ੍ਹਾਂ ਨੇ MSP ਐਲਾਨੀ ਹੈ।
ਇਹ ਵੀ ਪੜ੍ਹੋ : BSF ਅੰਮ੍ਰਿਤਸਰ ਨੂੰ ਮਿਲੀ ਸਫਲਤਾ, ਪਿੰਡ ਰੋੜਾਂਵਾਲਾ ਖੁਰਦ ਨੇੜੇ ਹੈਰੋ/ਇਨ ਦਾ ਇੱਕ ਪੈਕੇਟ ਕੀਤਾ ਬਰਾਮਦ
ਡੱਲੇਵਾਲ ਨੇ ਕਿਹਾ ਕਿ ਸਰਕਾਰ ਨੇ ਜੋ ਪ੍ਰਸਤਾਵ ਦਿੱਤਾ ਹੈ, ਉਸ ਦਾ ਨਾਪ-ਤੋਲ ਕੀਤਾ ਜਾਵੇ ਤਾਂ ਉਸ ਵਿਚ ਕੁਝ ਨਜ਼ਰ ਨਹੀਂ ਆ ਰਿਹਾ ਹੈ। ਸਾਡੀ ਸਰਕਾਰ 1.75 ਲੱਖ ਕਰੋੜ ਦਾ ਤਾੜ ਦਾ ਤੇਲ ਬਾਹਰ ਤੋਂ ਖਰੀਦਦੀ ਹੈ ਜੇਕਰ ਇੰਨਾ ਪੈਸਾ ਖੇਤੀ ਲਈ ਤਿਲਹਨ ਲਈ ਤੈਅ ਕੀਤੀ ਜਾਂਦੀ ਤਾਂ ਕਿਸਾਨਾਂ ਨੂੰ ਇਸ ਨਾਲ ਬਹੁਤ ਫਾਇਦਾ ਹੁੰਦਾ। ਡੱਲੇਵਾਲ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਜਾਂ ਤਾਂ ਸਾਡੀਆਂ ਮੰਗਾਂ ਮੰਨੀਆਂ ਜਾਣ ਜਾਂ ਫਿਰ ਸ਼ਾਂਤੀ ਨਾਲ ਸਾਨੂੰ ਦਿੱਲੀ ਕੂਚ ਦੀ ਇਜਾਜ਼ਤ ਦਿੱਤੀ ਜਾਵੇ।