ਪੰਜਾਬ ਸਰਕਾਰ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਵਿਧਾਨ ਸਭਾ ਦੀ ਕਾਰਵਾਈ ਦੇ ਪਹਿਲੇ ਦਿਨ ਰਾਜਪਾਲ ਦਾ ਭਾਸ਼ਣ ਸ਼ੁਰੂ ਹੁੰਦੇ ਹੀ ਹੰਗਾਮਾ ਹੋ ਗਿਆ। ਇਹ ਹੰਗਾਮਾ ਕਾਂਗਰਸੀ ਵਿਧਾਇਕਾਂ ਵੱਲੋਂ ਕੀਤਾ ਗਿਆ।
ਹੰਗਾਮਾ ਉਦੋਂ ਕੀਤਾ ਗਿਆ ਜਦੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਭਾਸ਼ਣ ਸ਼ੁਰੂ ਕੀਤਾ ਗਿਆ। ਕਾਂਗਰਸੀਆਂ ਨੇ ਪਹਿਲਾਂ ਨਾਅਰੇਬਾਜ਼ੀ ਕੀਤੀ ਤੇ ਕਿਸਾਨ ਅੰਦੋਲਨ ਦਾ ਮੁੱਦਾ ਚੁੱਕਿਆ। ਰਾਜਪਾਲ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਜਿਸ ਕਾਰਨ ਰਾਜਪਾਲ ਨਾਰਾਜ਼ ਹੋ ਕੇ ਵਿਚਾਲੇ ਹੀ ਭਾਸ਼ਣ ਛੱਡ ਕੇ ਚਲੇ ਗਏ।
ਇਹ ਵੀ ਪੜ੍ਹੋ : ਪੰਜਾਬ ‘ਚ ਤੜਕਸਾਰ ਵਾਪਰੀ ਵੱਡੀ ਵਾ.ਰਦਾ.ਤ, ‘ਆਪ’ ਵਰਕਰ ਗੋਪੀ ਚੋਹਲਾ ਦਾ ਗੋ/ਲੀਆਂ ਮਾਰ ਕੇ ਕਤ.ਲ
ਅੱਜ ਬਜਟ ਸੈਸ਼ਨ ਦਾ ਪਹਿਲਾ ਦਿਨ ਹੈ ਤੇ ਪਹਿਲਾ ਦਿਨ ਹੀ ਹੰਗਾਮੇ ਨਾਲ ਭਰਪੂਰ ਰਿਹਾ। ਹਾਲਾਂਕਿ ਰਾਜਪਾਲ ਵਾਰ-ਵਾਰ ਇਹ ਕਹਿ ਰਹੇ ਸਨ ਕਿ ਤੁਹਾਨੂੰ ਬੋਲਣ ਦਾ ਮੌਕਾ ਦਿੱਤ ਜਾਵੇਗਾ ਪਰ ਇਨ੍ਹਾਂ ਸਭ ਦੇ ਬਾਵਜੂਦ ਕਾਂਗਰਸੀ ਨਾਅਰੇ ਲਗਾਉਂਦੇ ਦਿਖੇ।
ਵੀਡੀਓ ਲਈ ਕਲਿੱਕ ਕਰੋ –