ਚੰਡੀਗੜ੍ਹ ਨਗਰ ਨਿਗਮ ਵਿਚ ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਨਵੀਂ ਮੇਅਰ ਬਣ ਗਈ ਹੈ। ਉਨ੍ਹਾਂ ਨੇ ਕਰਾਸ ਵੋਟਿੰਗ ਦੇ ਬਾਅਦ 2 ਵੋਟਾਂ ਤੋਂ ਚੋਣ ਜਿੱਤੀ। ਭਾਜਪਾ ਉਮੀਦਵਾਰ ਨੂੰ 19 ਵੋਟਾਂ ਮਿਲੀਆਂ। ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਗਠਜੋੜ ਦੀ ਉਮੀਦਵਾਰ ਪ੍ਰੇਮ ਲਤਾ ਨੂੰ 17 ਵੋਟਾਂ ਮਿਲੀਆਂ।
ਮੇਅਰ ਚੋਣਾਂ ਵਿਚ ਭਾਜਪਾ ਕੋਲ ਸਿਰਫ 16 ਕੌਂਸਲਰਾਂ ਦਾ ਸਮਰਥਨ ਸੀ। ‘ਆਪ’ ਦੇ 13 ਤੇ ਕਾਂਗਰਸ ਦੇ 6 ਤੋਂ ਇਲਾਵਾ ਇਕ ਮਨੀਸ਼ ਤਿਵਾੜੀ ਸਣੇ 20 ਵੋਟਾਂ ਸਨ। ‘ਆਪ’ ਤੇ ਕਾਂਗਰਸ ਗਠਜੋੜ ਕੋਲ ਪੂਰਨ ਬਹੁਮਤ ਸੀ। ਇਸ ਦੇ ਬਾਵਜੂਦ ਉਨ੍ਹਾਂ ਦੀ ਉਮੀਦਵਾਰ ਹਾਰ ਗਈ।
ਮੇਅਰ ਦੇ ਨਤੀਜੇ ਤੋਂ ਸਾਫ ਹੈ ਕਿ ਇਥੇ ‘ਆਪ-ਕਾਂਗਰਸ’ ਗਠਜੋੜ ਦੇ 3 ਵੋਟ ਭਾਜਪਾ ਦੇ ਪੱਖ ਵਿਚ ਹੋਏ ਹਨ। 2023 ਵਿਚ ਮੇਅਰ ਚੋਣਾਂ ਵਿਚ ਧਾਂਦਲੀ ਹੋਈ ਸੀ। ਉਦੋਂ ਚੋਣ ਅਧਿਕਾਰੀ ਨੇ ਵੋਟਾਂ ‘ਤੇ ਕ੍ਰਾਸ ਲਗਾ ਦਿੱਤਾ ਸੀ ਜਿਸ ਨਾਲ ਭਾਜਪਾ ਉਮੀਦਵਾਰ ਦੀ ਜਿੱਤ ਹੋਈ ਸੀ। ਇਹ ਸਾਰਾ ਕੁਝ ਸੀਸੀਟੀਵੀ ਕੈਮਰੇ ਵਿਚ ਕੈਦ ਹੋਇਆ ਸੀ। ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਕੀਤੀ ਤੇ ਦੁਬਾਰਾ ਗਿਣਤੀ ਦੇ ਹੁਕਮ ਦਿੱਤੇ। ਇਸ ਦੇ ਬਾਅਦ ‘ਆਪ’ ਦੇ ਕੁਲਦੀਪ ਟੀਟਾ ਜੇਤੂ ਐਲਾਨੇ ਗਏ ਸਨ।
ਇਹ ਵੀ ਪੜ੍ਹੋ : ਅਮਰੀਕਾ : ਲੈਂਡਿੰਗ ਦੌਰਾਨ US ਏਅਰਲਾਈਨਜ਼ ਦਾ ਜਹਾਜ਼ ਹੈਲੀਕਾਪਟਰ ਨਾਲ ਟ.ਕਰਾਇ.ਆ, ਜਹਾਜ਼ ‘ਚ ਸਵਾਰ ਸਨ 64 ਲੋਕ
ਦੂਜੇ ਪਾਸੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਨਾਂ ਵੀ ਐਲਾਨ ਹੋ ਗਿਆ ਹੈ। ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਬੰਟੀ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ। ਉਨ੍ਹਾਂ ਨੂੰ ਕੁੱਲ 19 ਵੋਟਾਂ ਮਿਲੀਆਂ ਜਦੋਂ ਕਿ ਭਾਜਪਾ ਉਮੀਦਵਾਰ ਬਿਮਲਾ ਦੁਬੇ ਨੂੰ 17 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਕਾਂਗਰਸ ਦੀ ਤਰੁਣਾ ਮਹਿਤਾ ਡਿਪਟੀ ਮੇਅਰ ਬਣੀ। ਉਨ੍ਹਾਂ ਨੂੰ 19 ਵੋਟਾਂ ਮਿਲੀਆਂ। ਦੂਜੇ ਪਾਸੇ ਭਾਜਪਾ ਦੇ ਉਮੀਦਵਾਰ ਲਖਬੀਰ ਸਿੰਘ ਨੂੰ 17 ਵੋਟਾਂ ਮਿਲੀਆਂ।
ਵੀਡੀਓ ਲਈ ਕਲਿੱਕ ਕਰੋ -:
