ਚੰਡੀਗੜ੍ਹ ਵਿਚ ਪੈ ਰਹੀ ਕੜਾਕੇ ਦੀ ਸਰਦੀ ਤੇ ਕੋਹਰੇ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੇ ਅਹਿਮ ਫੈਸਲਾ ਲਿਆ ਹੈ। ਸਿੱਖਿਆ ਵਿਭਾਗ ਨੇ ਚੰਡੀਗੜ੍ਹ ਦੇ ਸਾਰੇ ਸਰਕਾਰੀ, ਏਡਿਡ ਤੇ ਨਿੱਜੀ ਸਕੂਲਾਂ ਵਿਚ ਪਹਿਲੀ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ।ਹੁਣ ਸਕੂਲ 14 ਜਨਵਰੀ ਤੱਕ ਬੰਦ ਰਹਿਣਗੇ ਤੇ 15 ਜਨਵਰੀ ਤੋਂ ਖੁੱਲ੍ਹਣਗੇ। ਪਹਿਲਾਂ ਸਕੂ 8 ਜਨਵਰੀ ਤੋਂ ਖੁੱਲ੍ਹਣੇ ਸਨ।
ਦੂਜੇ ਪਾਸੇ 9ਵੀਂ ਤੋਂ ਲੈ ਕੇ 12ਵੀਂ ਕਲਾਸਤੱਕ ਦਾ ਸਮਾਂ 6 ਜਨਵਰੀ ਨੂੰ ਜਾਰੀ ਹੁਕਮਮੁਤਾਬਕ ਰਹੇਗਾ।ਸਿੱਖਿਆ ਵਿਭਾਗ ਨੇ ਪਹਿਲਾ ਜਾਰੀ ਨੋਟੀਫਿਕੇਸ਼ਨ ਵਿਚ ਥੋੜ੍ਹਾ ਬਦਲਾਅ ਕੀਤਾ ਹੈ।