ਪੰਜਾਬ ਦੀ ਕੈਬਨਿਟ ਨੇ ਨਵੀਂ ਆਬਕਾਰੀ ਨੀਤੀ ‘ਤੇ ਮੋਹਰ ਲਗਾ ਦਿੱਤੀ ਹੈ ਜਿਸ ਨਾਲ ਪੰਜਾਬ ‘ਚ ਇੰਪੋਰਟਿਡ ਸ਼ਰਾਬ ਸਸਤੀ ਹੋ ਜਾਵੇਗੀ। ਨਾਲ ਹੀ ਪੰਜਾਬ ਵਿਚ ਬਣਨ ਵਾਲੀ ਸ਼ਰਾਬ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਪੰਜਾਬ ਵਿਚ ਸਭ ਤੋਂ ਵੱਧ ਖਪਤ ਇਸ ਦੀ ਹੈ। ਸੂਬਾ ਸਰਕਾਰ ਨੇ ਆਪਣੀ ਨਵੀਂ ਆਬਕਾਰੀ ਨੀਤੀ ਵਿਚ ਇੰਪੋਰਟਿਡ ਸ਼ਰਾਬ ਨੂੰ ਸਸਤਾ ਕਰ ਦਿੱਤਾ ਹੈ। ਹੁਣ ਪ੍ਰਤੀ ਬੋਤਲ ਲਗਭਗ 100 ਤੋਂ 200 ਰੁਪਏ ਸਸਤੀ ਹੋ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੀ ਜੋ ਵੀ ਆਬਕਾਰੀ ਨੀਤੀ ਰਹੀ ਹੈ ਉਸ ਵਿਚ ਸ਼ਰਾਬ ਮਹਿੰਗੀ ਹੋਣ ਕਾਰਨ ਹਰਿਆਣਾ ਤੇ ਚੰਡੀਗੜ੍ਹ ਵਿਚ ਭਾਰੀ ਮਾਤਰਾ ਵਿਚ ਤਸਕਰੀ ਹੋਣ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਹਨ। ਇਨ੍ਹਾਂ ਦੋਵੇਂ ਸੂਬਿਆਂ ਦੇ ਨਾਲ ਲੱਗਦੇ ਇਲਾਕਿਆਂ ਦੇ ਠੇਕੇ ਜਾਂ ਤਾਂ ਨੀਲਾਮ ਹੀ ਨਹੀਂ ਹੁੰਦੇ ਸਨ ਜਾਂ ਫਿਰ ਘਾਟੇ ਵਿਚ ਰਹਿੰਦੇ ਸਨ। ਹੁਣ ਸ਼ਰਾਬ ਸਸਤੀ ਹੋਣ ਕਾਰਨ ਅਸਰ ਉਲਟ ਗਿਆ ਹੈ। ਇਸ ਨੀਤੀ ਕਾਰਨ ਪੰਜਾਬ ਦੀ ਆਮਦਨੀ ਵਿਚ ਵੀ ਕਾਫੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : PM ਮੋਦੀ ਅੱਜ ਆਦਮਪੁਰ ਏਅਰਪੋਰਟ ਦਾ ਵਰਚੂਲੀ ਕਰਨਗੇ ਉਦਘਾਟਨ, ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧ
ਪਹਿਲਾਂ ਸਰਕਾਰ ਦੌਰਾਨ ਜੋ ਆਮਦਨੀ 6200 ਕਰੋੜ ਰੁਪਏ ਤੱਕ ਹੀ ਅਟਕੀ ਹੋਈ ਸੀ ਉਹ ਦੋ ਸਾਲਾਂ ਵਿਚ ਹੀ 10,000 ਕਰੋੜ ਦਾ ਅੰਕੜਾ ਛੂਹ ਗਈ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਨਵੀਂ ਆਬਕਾਰੀ ਨੀਤੀ ਤੋਂ 622 ਕਰੋੜ ਰੁਪਏ ਦੀ ਆਮਦਨੀ ਪਿਛਲੇ ਸਾਲ ਦੇ ਮੁਕਾਬਲੇ ਵਧੇਗੀ।
ਵੀਡੀਓ ਲਈ ਕਲਿੱਕ ਕਰੋ -: