ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਦੇਸ਼ ਦਾ ਆਮ ਬਜਟ ਪੇਸ਼ ਕਰ ਰਹੀ ਹੈ। ਇਹ ਉਨ੍ਹਾਂ ਦਾ ਲਗਾਤਾਰ 8ਵਾਂ ਬਜਟ ਹੈ। ਕੇਂਦਰੀ ਬਜ਼ਟ ‘ਚ ਕਿਸਾਨਾਂ ਲਈ ਕਈ ਖੁੱਲ੍ਹੇ ਗੱਫੇ ਵੰਡੇ ਗਏ ਹਨ। ਕਿਸਾਨਾਂ ਲਈ ਕਈ ਵੱਡੇ ਐਲਾਨ ਕੀਤੇ ਗਏ ਹਨ।
ਕਿਸਾਨ ਕ੍ਰੇਡਿਟ ਕਾਰਡ ਲਿਮਟ ‘ਚ ਵਾਧਾ ਕੀਤਾ ਗਿਆ ਹੈ। ਇਹ 3 ਲੱਖ ਤੋਂ 5 ਲੱਖ ਕਰਨ ਦਾ ਐਲਾਨ ਕੀਤਾ ਗਿਆ ਹੈ। ਹੁਣ ਕਿਸਾਨਾਂ ਨੂੰ ਘੱਟ ਵਿਆਜ ‘ਤੇ 5 ਲੱਖ ਦਾ ਕਰਜ਼ਾ ਮਿਲੇਗਾ। ਬਿਹਾਰ ਦੇ ਕਿਸਾਨਾਂ ਲਈ ਵਿੱਤ ਮੰਤਰੀ ਨੇ ਵੱਡੇ ਐਲਾਨ ਕੀਤੇ। ਉਨ੍ਹਾਂ ਨੇ ਬਿਹਾਰ ਵਿਚ ਮਖਾਣਾ ਬੋਰਡ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਖਾਣੇ ਉਗਾਉਣ ਵਾਲੇ ਕਿਸਾਨਾਂ ਨੂੰ ਸਹਾਇਤਾ ਦਿੱਤੀ ਜਾਵੇਗੀ। ਅਗਲੇ 6 ਸਾਲ ਦਾਲਾਂ ਦੀ ਪੈਦਾਵਾਰ ਵਧਾਉਣ ‘ਤੇ ਫੋਕਸ ਰਹੇਗਾ। ਡੇਅਰੀ ਅਤੇ ਮੱਛੀ ਪਾਲਣ ਲਈ 5 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਅਮਰੀਕਾ ‘ਚ ਇੱਕ ਹੋਰ ਜਹਾਜ਼ ਹੋਇਆ ਕ੍ਰੈ/ਸ਼, ਕਈ ਘਰਾਂ ਨੂੰ ਲੱਗੀ ਅੱ.ਗ, ਹਾ.ਦ/ਸੇ ‘ਚ 6 ਲੋਕਾਂ ਦੀ ਗਈ ਜਾ/ਨ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਖੇਤੀ ਯੋਜਨਾ ‘ਤੇ ਕੰਮ ਜਾਰੀ ਹੈ। ਕਿਸਾਨਾਂ ਨੂੰ ਜਿਆਦਾ ਉਪਜ ਵਾਲੇ ਬੀਜ ਦਿੱਤੇ ਜਾਣਗੇ। ਕਪਾਹ ਉਗਾਉਣ ਵਾਲੇ ਕਿਸਾਨਾਂ ਲਈ ਵਿਸ਼ੇਸ਼ ਮਿਸ਼ਨ ਸ਼ੁਰੂ ਕੀਤਾ ਜਾਵੇਗਾ ਤੇ ਕਪਾਹ ਕਿਸਾਨਾਂ ਨੂੰ 5 ਸਾਲਾਂ ਦਾ ਪੈਕੇਜ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਅਰਹਰ, ਉੜਦ ਅਤੇ ਮਸੂਰ ਦਾਲਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। NAFED ਅਤੇ NCCF ਕਿਸਾਨਾਂ ਤੋਂ ਦਾਲਾਂ ਖਰੀਦਣਗੇ । ਫਸਲ ਵਿਭਿੰਨਤਾ, ਸਿੰਚਾਈ ਸਹੂਲਤਾਂ ਅਤੇ ਕਰਜ਼ੇ ਲਈ 1.7 ਕਰੋੜ ਕਿਸਾਨਾਂ ਦੀ ਮਦਦ ਹੋਵੇਗੀ। ਸਰਕਾਰ ਖੇਤੀਬਾੜੀ ਪ੍ਰਧਾਨ ਜ਼ਿਲ੍ਹਿਆਂ ਦੇ ਵਿਕਾਸ ਲਈ ਪ੍ਰੋਗਰਾਮ ਸ਼ੁਰੂ ਕਰੇਗੀ। ਪੇਂਡੂ ਖੇਤਰਾਂ ‘ਚ ਭਾਰਤ ਵਿੱਚ ਰੁਜ਼ਗਾਰ ਵਧਾਉਣ ‘ਤੇ ਫੋਕਸ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
