ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੋਰ ਮਹਿੰਗਾ ਹੋ ਗਿਆ। ਲਾਡੋਵਾਲ ਟੋਲ ਪਲਾਜ਼ਾ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਇਸ ਤਹਿਤ ਹੁਣ ਹਰੇਕ ਵਾਹਨ ਤੋਂ 5 ਤੋਂ 10 ਰੁਪਏ ਵਾਧੂ ਵਸੂਲੇ ਜਾਣਗੇ
ਦੱਸ ਦੇਈਏ ਕਿ ਸਾਲ ‘ਚ ਤੀਜੀ ਵਾਰ ਟੋਲ ਦੀਆਂ ਕੀਮਤਾਂ ਵਧੀਆਂ ਹਨ। ਇਹ ਵਧੀਆਂ ਹੋਈਆਂ ਨਵੀਆਂ ਕੀਮਤਾਂ 31 ਮਾਰਚ ਦੁਪਹਿਰ 12 ਵਜੇ ਤੋਂ ਲਾਗੂ ਹੋਣਗੀਆਂ। ਇਸ ਦਾ ਅਸਰ ਲੁਧਿਆਣਾ ਤੇ ਜਲੰਧਰ ਜਾਂ ਉਸ ਤੋਂ ਅੱਗੇ ਯਾਤਰਾ ਕਰਨ ਵਾਲੇ ਲੋਕਾਂ ‘ਤੇ ਪਵੇਗਾ।
ਇਹ ਵੀ ਪੜ੍ਹੋ : ਨਹੀਂ ਰਹੇ ਮਸ਼ਹੂਰ ਤਾਮਿਲ ਅਦਾਕਾਰ Daniel Balaji, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ
ਜ਼ਿਕਰਯੋਗ ਹੈ ਕਿ ਇਹ ਨਵੇਂ ਟੋਲ ਰੇਟ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਵੀ ਦਰਾਂ ਵਧਣ ਨਾਲ ਲੋਕਾਂ ਵਿਚ ਕਾਫੀ ਰੋਸ ਸੀ।
ਵੀਡੀਓ ਲਈ ਕਲਿੱਕ ਕਰੋ -: