ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਜਹਾਜ਼ ਬੁੱਧਵਾਰ ਨੂੰ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋਣ ਦੀ ਖ਼ਬਰ ਹੈ। ਇਹ ਹਾਦਸਾ ਬਾਰਾਮਤੀ ਵਿੱਚ ਲੈਂਡਿੰਗ ਕਰਦੇ ਸਮੇਂ ਵਾਪਰਿਆ। ਘਟਨਾ ਵਾਲੀ ਥਾਂ ਤੋਂ ਪ੍ਰਾਪਤ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਤੋਂ ਪਤਾ ਲੱਗ ਰਿਹਾ ਹੈ ਕਿ ਹਾਦਸਾ ਇੱਕ ਖੇਤ ਵਿੱਚ ਵਾਪਰਿਆ ਜਹਾਜ਼ ਵਿੱਚੋਂ ਧੂੰਏਂ ਦਾ ਗੁਬਾਰ ਉੱਠ ਰਿਹਾ ਹੈ।
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਉਪ ਮੁੱਖ ਮੰਤਰੀ ਪਵਾਰ ਵੀ ਹਾਦਸੇ ਵਾਲੇ ਜਹਾਜ਼ ਵਿੱਚ ਸਵਾਰ ਸਨ। ਇੱਕ ਨਿਊਜ ਏਜੰਸੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਹਾਦਸੇ ਵਿੱਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਛੇ ਲੋਕਾਂ ਦੀ ਮੌਤ ਹੋ ਗਈ ਹੈ।

ਰਿਪੋਰਟਾਂ ਮੁਤਾਬਕ ਉਪ ਮੁੱਖ ਮੰਤਰੀ ਪਵਾਰ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਬਾਰਾਮਤੀ ਜਾ ਰਹੇ ਸਨ। ਬਾਰਾਮਤੀ ਨੂੰ ਪਵਾਰ ਪਰਿਵਾਰ ਦਾ ਚੋਣ ਗੜ੍ਹ ਮੰਨਿਆ ਜਾਂਦਾ ਹੈ ਅਤੇ ਉਹ ਇਸ ਹਲਕੇ ਤੋਂ ਵਿਧਾਇਕ ਵੀ ਸਨ। ਉਨ੍ਹਾਂ ਨੇ 2025 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਭਤੀਜੇ ਯੁਗੇਂਦਰ ਪਵਾਰ ਨੂੰ ਹਰਾਇਆ ਸੀ। ਜਹਾਜ਼ ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਸਥਾਨਕ ਲੋਕ ਸਹਾਇਤਾ ਲਈ ਪਹੁੰਚ ਗਏ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਕਈ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਬੱਚੇ ਭੇਜੇ ਗਏ ਵਾਪਸ ਘਰ
ਜਾਣਕਾਰੀ ਮੁਤਾਬਕ ਪਵਾਰ ਮਹਾਰਾਸ਼ਟਰ ਪੰਚਾਇਤ ਚੋਣਾਂ ਲਈ ਬਾਰਾਮਤੀ ਵਿਚ 4 ਸਭਾਵਾਂ ਨੂੰ ਸੰਬੋਧਤ ਕਰਨ ਜਾ ਰਹੇ ਸਨ। ਉਹ ਮੁੰਬਈ ਤੋਂ ਚਾਰਡਰਡ ਪਲੇਨ ਵਿਚ ਬਾਰਾਮਤੀ ਗਏ ਸਨ। ਉਥੇ ਲੈਂਡਿੰਗ ਦੌਰਾਨ ਪਲੇਨ ਰਨਵੇ ਤੋਂ ਫਿਸਲ ਗਿਆ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਜਹਾਜ਼ ਵਿੱਚ ਅਜੀਤ ਵਪਾਰ ਨਾਲ ਉਨ੍ਹਾਂ ਦੇ ਪੀਏ, ਸੁਰੱਖਿਆ ਕਰਮਚਾਰੀ ਅਤੇ ਫਲਾਈਟ ਸਟਾਫ ਸਮੇਤ ਪੰਜ ਲੋਕਾਂ ਦੀ ਜਾਨ ਚਲੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























