ਭਾਜਪਾ ਨੇ ਲੋਕ ਸਭਾ ਚੋਣਾਂ ਲਈ 195 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। 34 ਕੇਂਦਰੀ ਮੰਤਰੀਆਂ ਨੂੰ ਟਿਕਟ ਮਿਲਿਆ ਹੈ। ਸੂਚੀ ਵਿਚ 28 ਮਹਿਲਾਵਾਂ, 27 SC, 18 ST, 57 OBC ਨਾਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਸ਼ੀ ਤੇ ਅਮਿਤ ਸ਼ਾਹ ਗਾਂਧੀਨਗਰ ਤੋਂ ਚੋਣ ਲੜਨਗੇ।
ਇਸੇ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਲਖਮੀਪੁਰ ਖੀਰੀ ‘ਚ ਮੁੜ ਤੋਂ ਅਜੇ ਕੁਮਾਰ ਮਿਸ਼ਰਾ ਲੋਕ ਸਭਾ ਚੋਣ ਲੜਨ ਜਾ ਰਹੇ ਹਨ, ਜਿਸ ਤੋਂ ਕਿਸਾਨ ਨਾਰਾਜ਼ ਨਜ਼ਰ ਆ ਰਹੇ ਹਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੀ ਇਸ ਨੂੰ ਲੈ ਕੇ ਵੱਡਾ ਬਿਆਨ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : CM ਮਾਨ ਤੇ ਕੇਜਰੀਵਾਲ ਅੱਜ ਆਉਣਗੇ ਲੁਧਿਆਣਾ, ਸਕੂਲ ਆਫ਼ ਐਮੀਨੈਂਸ ਦਾ ਕਰਨਗੇ ਉਦਘਾਟਨ
ਉੱਤਰ ਪ੍ਰਦੇਸ਼ ਵਿਚ 51 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਜਿਨ੍ਹਾਂ ਵਿਚੋਂ 46 ਟਿਕਟਾਂ ਪੁਰਾਣੇ ਉਮੀਦਵਾਰਾਂ ਨੂੰ ਦਿੱਤੀਆਂ ਗਈਆਂ ਹਨ। ਦੱਸ ਦੇਈਏ ਕਿ ਭਾਜਪਾ 2024 ਦੇ ਚੋਣਾਂ ਨੂੰ ਲੈ ਕੇ ਕਾਫੀ ਕਾਂਫੀਡੈਂਟ ਹੈ। ਪਾਰਟੀ ਨੇ ਕੋਈ ਨਵੀਂ ਤਕਨੀਕ ਅਪਨਾਉਣ ਦੀ ਬਜਾਏ ਆਪਣੇ ਮੌਜੂਦਾ ਨੇਤਾਵਾਂ ਉਤੇ ਭਰੋਸਾ ਪ੍ਰਗਟਾਇਆ ਹੈ। ਅਜੇ ਮਿਸ਼ਰਾ ਟੈਨੀ ਉਸ ਸਮੇਂ ਚਰਚਾ ਵਿਚ ਆਏ ਸਨ ਜਦੋਂ ਕਿਸਾਨੀ ਅੰਦੋਲਨ ਸਿਖਰਾਂ ‘ਤੇ ਸੀ। ਉਨ੍ਹਾਂ ਦੇ ਪੁੱਤਰ ਆਸ਼ੀਸ਼ ਮਿਸ਼ਰਾ ‘ਤੇ ਕਿਸਾਨਾਂ ਨੂੰ ਗੱਡੀ ਨਾਲ ਕੁਚਲਣ ਦੇ ਇਲਜ਼ਾਮ ਲੱਗੇ ਸਨ। ਇਕ ਪਾਸੇ ਜਿਥੇ ਫਿਰ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਸੇ ਦਰਮਿਆਨ ਭਾਜਪਾ ਵੱਲੋਂ ਫਿਰ ਤੋਂ ਅਜੇ ਮਿਸ਼ਰਾ ਟੈਨੀ ਨੂੰ ਟਿਕਟ ਦੇ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ –