ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਲ ਦੇ ਪਹਿਲੇ ਦਿਨ ਪ੍ਰੈੱਸ ਕਾਨਫਰੰਸ ਆਯੋਜਿਤ ਕੀਤੀ ਤੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ। ਇਸ ਦਰਮਿਆਨ ਸੀਐੱਮ ਭਗਵੰਤ ਮਾਨ ਨੇ ਕਾਂਗਰਸ ਪਾਰਟੀ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕੀ ਹੋਇਆ ਸਾਰਿਆਂ ਨੂੰ ਪਤਾ ਹੈ। ਸੀਐੱਮ ਮਾਨ ਨੇ ਤੰਜ ਭਰੇ ਲਹਿਜ਼ੇ ਵਿਚ ਕਿਹਾ, -ਦਿੱਲੀ ਤੋਂ ਪੰਜਾਬ ਵਿਚ ਕੋਈ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਸੁਮਾ ਸਕਦੀ ਹੈ-ਏਕ ਥੀ ਕਾਂਗਰਸ।’
ਦਰਅਸਲ ਪੰਜਾਬ ਕਾਂਗਰਸ ਦੇ ਕਈ ਨੇਤਾ ਸੂਬੇ ਵਿਚ ਆਮਆਦਮੀ ਪਾਰਟੀ ਨਾਲ ਗਠਜੋੜ ਕਰਨ ਦੇ ਪੱਖ ਵਿਚ ਨਹੀਂ ਹਨ। ਪਾਰਟੀ ਨੇਤਾ ਹਾਈਕਮਾਨ ਨੂੰ ਦੱਸ ਚੁੱਕੇ ਹਨ ਕਿ ਜੇਕਰ ਪਾਰਟੀ ਮਿਲ ਕੇ ਚੋਣਲੜਦੀ ਹੈ ਤਾਂ ਉਸ ਦਾ ਨੁਕਸਾਨ ਹੋਵੇਗਾ। ਸਾਰਿਆਂ ਨੇ ਆਪਣਾ ਪੱਖ ਹਾਈਕਮਾਨ ਅੱਗੇ ਰੱਖਿਆ ਹੈ। ਪਾਰਟੀ ਹਾਈਕਮਾਨ ਨੇ ਕਿਹਾ ਕਿ ਸਾਰੇ ਨੇਤਾਵਾਂ ਦਾ ਪੱਖ ਸੁਣਿਆ ਜਾਵੇਗਾ।ਉਸ ਦੇ ਬਾਅਦ ਹੀ ਰਾਏ ਲਈ ਜਾਵੇਗੀ। ਇਸ ਦੇ ਬਾਅਦ ਹੀ ਸੀਐੱਮ ਨੇ ਕਾਂਗਰਸ ਦੀ ਏਕਤਾ ‘ਤੇ ਤੰਜ ਕੱਸਦਿਆਂ ਇਹ ਬਿਆਨ ਦਿੱਤਾ।
ਇਹ ਵੀ ਪੜ੍ਹੋ : ਖਾਕੀ ਸ਼ਰਟ ਤੇ ਗ੍ਰੇਅ ਪੈਂਟ ‘ਚ ਨਜ਼ਰ ਆਉਣਗੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ, NIFD ਨੇ ਡਿਜ਼ਾਈਨ ਕੀਤੀ ਨਵੀਂ ਵਰਦੀ
ਦੱਸ ਦੇਈਏ ਕਿ ਸਾਲ 2017 ਵਿਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ। ਕਾਂਗਰਸ ਦੇ 78 ਵਿਧਾਇਕ ਸਨ ਜਦੋਂ ਕਿ 2019 ਵਿਚ ਚੋਣਾਂ ਵਿਚ ਕਾਂਗਰਸ ਦੇ 8 ਸਾਂਸਦ ਸੰਸਦ ਵਿਚ ਪਹੁੰਚੇ ਸਨ ਪਰ 2022 ਵਿਚ ਵਿਧਾਨ ਸਭਾ ਚੋਣਾਂ ਤੋਂ 3 ਮਹੀਨੇ ਪਹਿਲਾਂ ਕਾਂਗਰਸ ਵਿਚ ਵੱਡਾ ਬਦਲਾਅ ਹੋਇਆ। ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਕਾਂਗਰਸ ਨੇ ਚਰਨਜੀਤਸਿੰਘ ਚੰਨੀ ਨੂੰ 3 ਮਹੀਨੇ ਦਾ ਮੁੱਖ ਮੰਤਰੀ ਬਣਾਇਆ ਪਰ ਪਾਰਟੀ ਵਿਚ ਇਕਜੁੱਟਤਾ ਦੀ ਕਮੀ ਰਹੀ। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਪਾਰਟੀ 78 ਤੋਂ 18 ਸੀਟਾਂ ‘ਤੇ ਸਿਮਟ ਗਈ। ਹੁਣ ਲੋਕ ਸਭਾ ਚੋਣਾਂ ਨੂੰ 6 ਮਹੀਨੇ ਰਹਿ ਗਏ ਹਨ।ਇਸ ਵਾਰ ਵੀ ਪਾਰਟੀ ਖੇਮਿਆਂ ਵਿਚ ਵੰਡੀ ਹੋਈ ਨਜ਼ਰ ਆ ਰਹੀ ਹੈ। ਸਿੱਧੂ ਤੇ ਬਾਜਵਾ ਖੇਮੇ ਆਹਮੋ-ਸਾਹਮਣੇ ਹੋ ਚੁੱਕੇ ਹਨ।