ਬਠਿੰਡਾ ਨੂੰ ਅੱਜ ਨਵਾਂ ਮੇਅਰ ਮਿਲ ਗਿਆ ਹੈ। ਬਠਿੰਡਾ ਵਿੱਚ ਵੀ ਆਪ ਨੇ ਹੀ ਬਾਜ਼ੀ ਮਾਰੀ ਹੈ। ਪਦਮਜੀਤ ਮਹਿਤਾ ਬਠਿੰਡਾ ਦੇ ਨਵੇਂ ਮੇਅਰ ਬਣ ਗਏ ਹਨ। ਦੱਸ ਦੇਈਏ ਕਿ ਪਦਮਜੀਤ ਮਹਿਤਾ ਅਮਰਜੀਤ ਮਹਿਤਾ ਦੇ ਬੇਟੇ ਹਨ।
ਦੱਸ ਦੇਈਏ ਕਿ ਬਠਿੰਡਾ ਨਗਰ ਨਿਗਮ ਦੀ ਮੇਅਰ ਚੋਣ ਨੂੰ ਲੈ ਕੇ ਮੁੱਖ ਮੁਕਾਬਲਾ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਹੀ ਸੀ। ਹਾਲਾਂਕਿ ਇਸ ਵਾਰ ਆਮ ਆਦਮੀ ਪਾਰਟੀ ਕੋਲ ਸਿਰਫ ਇੱਕ ਹੀ ਕੌਂਸਲਰ ਪਦਮਜੀਤ ਮਹਿਤਾ ਸਨ, ਜੋ ਵਾਰਡ ਨੰਬਰ 48 ਤੋਂ ਚੁਣੇ ਗਏ ਸਨ। ਇਸ ਦੇ ਬਾਵਜੂਦ ਉਹ ਪੂਰੀ ਕਾਂਗਰਸ ‘ਤੇ ਭਾਰੀ ਪਏ। 5 ਮਹੀਨੇ ਪਹਿਲਾਂ ਕਾਂਗਰਸ ਦੇ ਕੋਲ 28 ਕੌਂਸਲਰ ਸਨ, ਪਰ ਹੁਣ ਉਨ੍ਹਾਂ ਦੀ ਗਿਣਤੀ ਘੱਟ ਕੇ ਅੱਧੀ ਰਹੀ ਗਈ, ਜਿਸ ਨਾਲ ‘ਆਪ’ ਨੂੰ ਮਜ਼ਬੂਤੀ ਮਿਲੀ ਹੈ।
ਜ਼ਿਕਰਯੋਗ ਹੈ ਕਿ ‘ਆਪ’ ਦੇ ਪਦਮਜੀਤ ਮਹਿਤਾ ਨੂੰ 50 ਵਿੱਚੋਂ 35 ਵੋਟਾਂ ਮਿਲੀਆਂ ਹਨ। ਜਿਸ ਕਾਰਨ ਉਹ ਨਵੇਂ ਮੇਅਰ ਬਣ ਗਏ ਹਨ। ਕਾਂਗਰਸੀ ਕੌਂਸਲਰਾਂ ਦੀ ਕਰਾਸ ਵੋਟਿੰਗ ਕਾਰਨ ਮਹਿਤਾ ਨੇ ਕੁਰਸੀ ’ਤੇ ਕਬਜ਼ਾ ਕਰ ਲਿਆ। ਕਾਂਗਰਸੀ ਕੌਂਸਲਰਾਂ ਨੇ ਹੱਥ ਦਿਖਾ ਕੇ ਪਦਮਜੀਤ ਦੇ ਹੱਕ ਵਿੱਚ ਵੋਟ ਪਾਈ। ਉਹ ਇੰਗਲੈਂਡ ਯੂਨੀਵਰਸਿਟੀ ਤੋਂ ਉੱਚ-ਵਿਦਿਆ ਹਾਸਿਲ ਕਰਕੇ ਆਏ ਹਨ।
ਇਹ ਵੀ ਪੜ੍ਹੋ : ਨਵਾਂਸ਼ਹਿਰ : ਜਿੰਮ ‘ਚ ਕਸਰਤ ਕਰ ਰਹੇ ਨੌਜਵਾਨ ‘ਤੇ 3 ਨਕਾਬਪੋਸ਼ਾਂ ਨੇ ਕੀਤਾ ਹ.ਮ.ਲਾ, ਜਾਂਚ ‘ਚ ਜੁਟੀ ਪੁਲਿਸ
ਬਠਿੰਡਾ ਨਗਰ ਨਿਗਮ ਵਿਚ ਕੁਲ 50 ਵਾਰਡ ਹਨ, ਜਿਨ੍ਹਾਂ ਵਿਚੋਂ 43 ‘ਤੇ ਕਾਂਗਰਸ ਨੇ ਪਿਛਲੀ ਵਾਰ ਜਿੱਤ ਦਰਜ ਕੀਤੀ ਸੀ। 55 ਸਾਲਾਂ ਵਿਚ ਪਹਿਲੀ ਵਾਰ ਕਾਂਗਰਸ ਨੂੰ ਮੇਅਰ ਦਾ ਅਹੁਦਾ ਮਿਲਿਆ ਸੀ।
ਵੀਡੀਓ ਲਈ ਕਲਿੱਕ ਕਰੋ -:
