ਪਾਕਿਸਤਾਨ ਨੇ ਜੰਮੂ ‘ਤੇ ਆਤਮਘਾਤੀ ਡਰੋਨਾਂ ਨਾਲ ਹਮਲਾ ਕਰਦੇ ਹੋਏ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ। S-400 ਨੇ ਸਾਰੇ ਮਿਜ਼ਾਈਲਾਂ ਨੂੰ ਖਤਮ ਕਰ ਦਿੱਤਾ। ਜੰਮੂ ਦੇ ਨਾਲ-ਨਾਲ, ਪਾਕਿਸਤਾਨ ਵੱਲੋਂ ਪਠਾਨਕੋਟ ਏਅਰਬੇਸ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਨੇ ਨਾਕਾਮ ਕਰ ਦਿੱਤਾ। ਜੰਮੂ ਤੋਂ ਰਾਜਸਥਾਨ ਸਰਹੱਦ ‘ਤੇ ਬਲੈਕਆਊਟ ਹੋ ਗਿਆ ਹੈ।
ਪਾਕਿਸਤਾਨ ਦੇ ਹਮਲੇ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ, ਕਸ਼ਮੀਰ ਦੇ ਮਹੱਤਵਪੂਰਨ ਸਥਾਨਾਂ ‘ਤੇ ਲਾਈਟਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਪੰਜਾਬ ਦੇ ਅੰਮ੍ਰਿਤਸਰ ਵਿੱਚ ਵੀ ਬਲੈਕਆਊਟ ਹੈ। ਨਾਲ ਹੀ, ਹੋਟਲ ਅਤੇ ਮਾਰਕੀਟ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ।






















